ਪੁਲਿਸ ਨੇ ਸੁਲਝਾਈ ਲੁੱਟ ਦੀ ਗੁੱਥੀ, ਖੁੱਦ ਹੀ ਰਚਿਆ ਸੀ ਪੈਸਿਆ ਦੀ ਲੁੱਟ ਦਾ ਡਰਾਮਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮਾਨਯੋਗ ਸ਼੍ਰੀ ਗੌਰਵ ਯਾਦਵ ਆਈ.ਪੀ.ਐੱਸ ਡੀ.ਜੀ.ਪੀ ਪੰਜਾਬ ਜੀ ਦੀਆਂ ਹਦਾਇਤਾ ਤਹਿਤ ਸ. ਉਪਿੰਦਰਜੀਤ ਸਿੰਘ ਘੁੰਮਨ ਆਈ.ਪੀ.ਐੱਸ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾਂ-ਨਿਰਦੇਸ਼ ਤਹਿਤ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅੰਦਰ ਅਮਨ ਕਾਨੂੰਨ ਨੂੰ ਬਰਕਰਾਰ ਰੱਖਣ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸੇ ਤਹਿਤ ਹੀ ਸ. ਗੁਰਚਰਨ ਸਿੰਘ ਐੱਸ.ਪੀ.(ਡੀ) ਅਤੇ ਸ.ਬਲਕਾਰ ਸਿੰਘ ਸੰਧੂ ਡੀ.ਐੱਸ.ਪੀ ਮਲੋਟ ਦੀ ਨਿਗਰਾਨੀ ਹੇਠ ਇੰਸਪੈਕਟਰ ਮਲਕੀਤ ਸਿੰਘ ਮੁੱਖ ਅਫਸਰ ਥਾਣਾ ਲੱਖੇਵਾਲੀ ਅਤੇ ਪੁਲਿਸ ਪਾਰਟੀ ਵੱਲੋਂ ਮਿਤੀ 02-12-2022 ਨੂੰ ਹੋਈ 1,50,000/- ਰੁਪਏ ਦੀ ਖੋਹ ਦੀ ਵਰਦਾਤ ਨੂੰ ਸੁਲਝਾ ਲਿਆ ਹੈ। ਬੀਤੇ ਦਿਨੀਂ ਸੁਖਜੀਤ ਸਿੰਘ ਪੁੱਤਰ ਹਰਫੂਲ ਸਿੰਘ ਵਾਸੀ ਚੱਕ ਸ਼ੇਰੇਵਾਲਾ ਨੇ ਪੁਲਿਸ ਪਾਸ ਆਪਣਾ ਬਿਆਨ ਦਿੱਤਾ ਸੀ ਕਿ ਉਹਨਾਂ ਨੇ ਠੇਕੇ ਦੇ ਪੈਸੇ ਦੇਣੇ ਸਨ ਜਦੋਂ ਉਹ 1,50,000/-  ਰੁਪਏ ਐਕਸਿਸ ਬੈਂਕ ਸ਼੍ਰੀ ਮੁਕਤਸਰ ਸਾਹਿਬ ਵਿੱਚ ਕੱਢਵਾ ਕੇ ਆਪਣੇ ਮੋਟਰਸਾਇਕਲ ਪਰ ਵਾਪਿਸ ਸ਼ੇਰੇਵਾਲਾ ਨੂੰ ਜਾ ਰਿਹਾ ਸੀ ਤਾਂ ਜਦੋ ਉਹ ਝੀਂਡਵਾਲਾ ਤੋਂ ਚਿੱਬੜਾਂਵਾਲੀ ਰੋਡ ਪਰ ਪਹੁੰਚਿਆਂ ਤਾਂ

2 ਪਲੈਟੀਨਾ ਮੋਟਰਸਾਇਕਲਾਂ ਪਰ ਸਵਾਰ 04 ਨੌਜਵਾਨ ਨੇ ਉਸ ਦਾ ਮੋਟਰਸਾਇਕਲ ਰੋਕ ਕੇ ਅੱਖਾਂ ਵਿੱਚ ਕੋਈ ਜਲਨਸ਼ੀਲ ਪਦਾਰਥ ਲਗਾ ਕੇ ਉਸ ਦੇ ਕੁੜਤੇ ਦੀਆਂ ਜੇਬਾਂ ਵਿੱਚ 1,50,000/- ਰੁਪਏ ਜ਼ਬਰਦਸਤੀ ਖੋਹ ਕੇ ਲੈ ਗਏ। ਜਿਸ ਤੇ ਪੁਲਿਸ ਵੱਲੋਂ ਸੁਖਜੀਤ ਸਿੰਘ ਦੇ ਬਿਆਨਾਂ ਤੇ ਮੁੱਕਦਮਾ ਨੰਬਰ 91 ਮਿਤੀ 02-12-2022 ਨੂੰ ਅ/ਧ 379/ਬੀ,34 ਆਈ.ਪੀ.ਐੱਸ ਐਕਟ ਤਹਿਤ ਥਾਣਾ ਲੱਖੇਵਾਲੀ ਵਿਖੇ ਦਰਜ਼ ਕਰ ਤਫਤੀਸ਼ ਸ਼ੁਰੂ ਕਰ ਦਿੱਤੀ। ਦੌਰਾਨੇ ਤਫਤੀਸ਼ ਇਸ ਮਾਮਲੇ ਪੁਲਿਸ ਵੱਲੋਂ ਬੜੀ ਤੇਜ਼ੀ ਨਾਲ ਕਰਵਾਈ ਕਰਦੇ ਹੋਏ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ ਅਸਲ ਵਿੱਚ ਮੁੱਦਈ ਸੁਖਜੀਤ ਸਿੰਘ ਨੇ ਆਪਣੀ ਜਮੀਨ ਦਾ ਠੇਕਾ ਬਚਾਉਣ ਦੀ ਖਾਤਰ ਇਹ ਡਰਾਮਾ ਰਚਿਆ ਸੀ ਪੜਤਾਲ ਤਫਤੀਸ਼ ਤੋਂ ਸੁਖਜੀਤ ਵੱਲੋਂ ਖੁੱਦ ਹੀ ਇਸ ਰਕਮ ਵਿੱਚੋਂ 01 ਲੱਖ ਰੁਪਏ ਕਿਸੇ ਹੋਰ ਬੈਂਕ ਖਾਤੇ ਵਿੱਚ ਜਮਾਂ ਕਰਵਾ ਦਿੱਤੇ ਗਏ ਸਨ ਅਤੇ 50,000/- ਰੁਪਏ ਆਪਣੇ ਘਰ ਛੁਪਾ ਕੇ ਰੱਖ ਲਏ ਸਨ। ਪੁਲਿਸ ਵੱਲੋਂ ਇਸ ਮਾਮਲੇ ਨੂੰ ਟਰੇਸ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ। Author: Malout Live