ਥਾਣਾ ਸਦਰ ਦੀ ਪੁਲਿਸ ਪਾਰਟੀ ਨੂੰ ਮਿਲੀ ਇਤਲਾਹ ਤੇ 2200 ਲੀਟਰ ਲਾਹਣ ਹੋਈ ਬ੍ਰਾਮਦ ਦੋਸ਼ੀ ਪਰ ਮੁਕੱਦਮਾ ਕੀਤਾ ਦਰਜ

ਮਲੋਟ:- ਸ਼੍ਰੀ ਸਰਬਜੀਤ ਸਿੰਘ ਪੀ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ, ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਸ਼੍ਰੀ ਮੋਹਨ ਲਾਲ ਪੀ.ਪੀ.ਐੱਸ ਕਪਤਾਨ ਪੁਲਿਸ (ਇੰਨਵੈ.) ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਜਸਪਾਲ ਸਿੰਘ ਪੀ.ਪੀ.ਐੱਸ ਉਪ ਕਪਤਾਨ ਪੁਲਿਸ ਸਬ-ਡਿਵੀਜਨ ਮਲੋਟ ਅਤੇ ਐੱਸ.ਆਈ ਜਸਕਰਨਦੀਪ ਸਿੰਘ ਮੁੱਖ ਅਫਸਰ ਥਾਣਾ ਸਦਰ ਮਲੋਟ ਦੀ ਰਹਿਨੁਮਾਈ ਹੇਠ ਮਿਤੀ 14.12.21 ਨੂੰ ਸ:ਥ ਹਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੌਰਾਨੇ                                        

ਗਸ਼ਤ ਵਾ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਪੁੱਲ ਸੇਮਨਾਲਾ ਬਾਹੱਦ ਪਿੰਡ ਈਨਾਖੇੜਾ ਮੌਜੂਦ ਸੀ ਤਾਂ ਮੁੱਖਬਰ ਖਾਸ ਨੇ ਸ:ਥ ਹਰਜੀਤ ਨੂੰ ਇਤਲਾਹ ਦਿੱਤੀ ਕਿ ਸ਼ਮਸ਼ੇਰ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਢਾਣੀ ਪਿੰਡ ਈਨਾਖੇੜਾ ਜੋ ਆਪਣੇ ਘਰ ਨਜਾਇਜ਼ ਸ਼ਰਾਬ ਕਸੀਦ ਕਰਨ ਅਤੇ ਅੱਗੇ ਵੇਚਣ ਦਾ ਆਦਿ ਹੈ ਜੇਕਰ ਉਸ ਦੇ ਘਰ ਰੇਡ ਕੀਤਾ ਜਾਵੇ ਤਾਂ ਉਸ ਦੇ ਘਰ ਵਿੱਚ ਨਜਾਇਜ਼ ਸ਼ਰਾਬ ਜਾਂ ਲਾਹਣ ਬ੍ਰਾਮਦ ਹੋ ਸਕਦੀ ਹੈ। ਦੋਸੀ ਸ਼ਮਸੇਰ ਸਿੰਘ ਉਕਤ ਦੇ ਘਰ ਰੇਡ ਕਰਨ ਤੇ ਉਸ ਦੇ ਘਰ ਵਿੱਚੋਂ 2200 ਲੀਟਰ ਲਾਹਣ ਬ੍ਰਾਮਦ ਹੋਈ। ਜਿਸ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਕਾਰਵਾਈ ਕਰਦਿਆਂ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮੁਕੱਦਮਾ ਦੀ ਅਗਲੇਰੀ ਤਫਤੀਸ਼ ਜਾਰੀ ਹੈ ।