ਐਪਲ ਇੰਟਰਨੈਸ਼ਨਲ ਸਕੂਲ ਮਲੋਟ ਦੇ ਲੜਕਿਆਂ ਦੀ ਟੀਮ ਨੇ ਜ਼ੋਨ ਲੈਵਲ ਚੈੱਸ ਟੂਰਨਾਮੈਂਟ ਵਿੱਚ ਜਿੱਤਿਆ ਸਿਲਵਰ ਮੈਡਲ

ਐਪਲ ਇੰਟਰਨੈਸ਼ਨਲ ਸਕੂਲ ਦੇ ਲੜਕਿਆਂ ਦੀ ਟੀਮ ਨੇ ਬੇ-ਮਿਸਾਲ ਪ੍ਰਦਰਸ਼ਨ ਕਰਦੇ ਹੋਏ ਸਾਰੇ ਰਾਊਂਡ ਵੱਡੇ ਅੰਤਰ ਨਾਲ ਜਿੱਤੇ ਅਤੇ ਹਰ ਪੱਧਰ 'ਤੇ ਉੱਚ ਦਰਜੇ ਦੀ ਚਲਾਕੀ, ਧੀਰਜ ਅਤੇ ਰਣਨੀਤਿਕ ਸੋਚ ਨਾਲ ਆਪਣੇ ਵਿਰੋਧੀਆਂ ਨੂੰ ਮਾਤ ਦਿੱਤੀ। ਟੀਮ ਦੀ ਇਸ ਵੱਡੀ ਕਾਮਯਾਬੀ 'ਤੇ ਸਕੂਲ ਦੇ ਚੇਅਰਮੈਨ ਹਰਪ੍ਰੀਤ ਸਿੰਘ, ਪ੍ਰਿੰਸੀਪਲ ਮਨਦੀਪ ਪਾਲ ਕੌਰ, ਸਾਰੇ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਨੇ ਟੀਮ ਨੂੰ ਦਿਲੋਂ ਵਧਾਈਆਂ ਦਿੱਤੀਆਂ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜ਼ੋਨ ਲੈਵਲ ਚੈੱਸ ਟੂਰਨਾਮੈਂਟ ਦਾ ਫਾਈਨਲ ਰਾਊਂਡ ਬਹੁਤ ਹੀ ਉਤਸ਼ਾਹਜਨਕ ਮਾਹੌਲ ਵਿੱਚ ਹੋਇਆ, ਜਿਸ ਵਿੱਚ ਐਪਲ ਇੰਟਰਨੈਸ਼ਨਲ ਸਕੂਲ ਦੇ ਲੜਕਿਆਂ ਦੀ ਟੀਮ ਨੇ ਬੇ-ਮਿਸਾਲ ਪ੍ਰਦਰਸ਼ਨ ਕੀਤਾ। ਇਹ ਮਾਣ ਦੀ ਗੱਲ ਹੈ ਕਿ ਟੂਰਨਾਮੈਂਟ ਦੌਰਾਨ ਐਪਲ ਇੰਟਰਨੈਸ਼ਨਲ ਸਕੂਲ ਦੀ ਟੀਮ ਨੇ ਸਾਰੇ ਰਾਊਂਡ ਵੱਡੇ ਅੰਤਰ ਨਾਲ ਜਿੱਤੇ ਅਤੇ ਹਰ ਪੱਧਰ 'ਤੇ ਉੱਚ ਦਰਜੇ ਦੀ ਚਲਾਕੀ, ਧੀਰਜ ਅਤੇ ਰਣਨੀਤਿਕ ਸੋਚ ਨਾਲ ਆਪਣੇ ਵਿਰੋਧੀਆਂ ਨੂੰ ਮਾਤ ਦਿੱਤੀ। ਟੀਮ ਦੇ ਖਿਡਾਰੀਆਂ ਨੇ ਆਪਣੀ ਸਮਝਦਾਰੀ, ਕੇਂਦਰਿਤ ਸੋਚ ਅਤੇ ਸਹਿਯੋਗ ਨਾਲ ਸ਼ਤਰੰਜ ਦੇ ਮੈਦਾਨ ਵਿੱਚ ਆਪਣੀ ਕਾਬਲੀਅਤ ਸਾਬਿਤ ਕੀਤੀ।

ਚੈੱਸ ਵਰਗੀ ਬੌਧਿਕ ਖੇਡ ਵਿੱਚ ਐਪਲ ਇੰਟਰਨੈਸ਼ਨਲ ਸਕੂਲ ਦੀ ਇਹ ਜਿੱਤ ਇਹ ਦਰਸਾਉਂਦੀ ਹੈ ਕਿ ਸਕੂਲ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਬੌਧਿਕ ਖੇਤਰਾਂ ਵਿੱਚ ਵੀ ਪੂਰੀ ਤਰ੍ਹਾਂ ਮਜ਼ਬੂਤ ਕਰ ਰਿਹਾ ਹੈ। ਟੀਮ ਦੀ ਇਸ ਵੱਡੀ ਕਾਮਯਾਬੀ 'ਤੇ ਸਕੂਲ ਦੇ ਚੇਅਰਮੈਨ ਹਰਪ੍ਰੀਤ ਸਿੰਘ, ਪ੍ਰਿੰਸੀਪਲ ਮਨਦੀਪ ਪਾਲ ਕੌਰ, ਸਾਰੇ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਨੇ ਟੀਮ ਨੂੰ ਦਿਲੋਂ ਵਧਾਈਆਂ ਦਿੱਤੀਆਂ।

Author : Malout Live