30 ਸਾਲ ਤੋਂ ਉਪਰ ਹਰੇਕ ਵਿਅਕਤੀ ਸਾਲ ਵਿੱਚ ਦੋ ਵਾਰ ਆਪਣਾ ਸ਼ੂਗਰ ਦਾ ਟੈਸਟ ਜਰੂਰ ਕਰਵਾਉਣ- ਡਾ. ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ ਬਠਿੰਡਾ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਡਾ. ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ ਬਠਿੰਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ਵ ਸਿਹਤ ਸੰਸਥਾਂ ਅਨੁਸਾਰ ਸ਼ੂਗਰ ਦੇ ਸਭ ਤੋਂ ਵੱਧ ਮਾਮਲੇ ਭਾਰਤ ਵਿੱਚ ਹਨ। ਸਮਾਜ ਵਿੱਚ ਸ਼ੂਗਰ ਦੀ ਬਿਮਾਰੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ। ਜਿਸ ਦਾ ਮੁੱਖ ਕਾਰਣ ਸਾਡੇ ਖਾਣ ਪੀਟ ਦੀਆਂ ਮਾੜੀਆਂ ਆਦਤਾਂ, ਮੋਟਾਪਾ, ਖਾਨਦਾਨੀ ਸ਼ੂਗਰ, ਜ਼ਿਆਦਾ ਬਲੰਡ ਪ੍ਰੈਸ਼ਰ ਰਹਿਣਾ, ਕਸਰਤ ਨਾ ਕਰਨਾ, ਸੰਤੁਲਿਤ ਭੋਜਨ ਨਾ ਲੈਣਾ, ਜੀਵਨ ਵਿੱਚ ਤਨਾਅ ਦਾ ਹੋਣਾ, ਸਮੇਂ ਸਿਰ ਭੋਜਨ ਨਾ ਲੈਣਾ, ਤੰਬਾਕੂਨੇਸ਼ੀ ਅਤੇ ਸ਼ਰਾਬ ਦਾ ਇਸਤੇਮਾਲ ਹਨ। ਉਹਨਾਂ ਦੱਸਿਆ ਕਿ ਸੂਗਰ ਦੀ ਬਿਮਾਰੀ ਪੀੜੀ ਦਰ ਪੀੜੀ ਵੀ ਹੋਣ ਦੀ ਸੰਭਾਵਨਾ ਰਹਿੰਦੀ ਹੈ ਪਰੰਤੂ ਇਸ ਸੰਬੰਧੀ ਜਾਗਰੂਕ ਰਹਿ ਕੇ ਅਤੇ ਪ੍ਰਹੇਜ ਨਾਲ ਬਚਿਆ ਜਾ ਸਕਦਾ ਹੈ।
ਉਹਨਾ ਦੱਸਿਆ ਕਿ ਜੇਕਰ ਕਿਸੇ ਵੀ ਮਨੁੱਖ ਨੂੰ ਵਾਰ-ਵਾਰ ਪਿਸ਼ਾਬ ਆਵੇ, ਅਚਾਨਕ ਭਾਰ ਘੱਟ ਜਾਵੇ, ਵਾਰ-ਵਾਰ ਪਿਆਸ ਲੱਗੇ, ਬਹੁਤ ਜਿਆਦਾ ਭੁੱਖ ਲੱਗੇ, ਹੱਥ ਪੈਰ ਸੁੰਨ ਹੋਣ, ਥਕਾਰਟ ਅਤੇ ਕਮਜ਼ੋਰੀ ਮਹਿਸੂਸ ਹੋਵੇ, ਚਮੜੀ ਅਤੇ ਪਿਸ਼ਾਬ ਨਾਲੀ ਵਿੱਚ ਵਾਰ-ਵਾਰ ਇਨਫੈਕਸ਼ਨ ਹੋਵੇ ਤਾਂ ਨੇੜੇ ਦੇ ਸਿਹਤ ਸੰਸਥਾ ਤੋਂ ਆਪਣੇ ਸ਼ੂਗਰ ਸੰਬੰਧੀ ਟੈਸਟ ਕਰਵਾਉਣੇ ਚਾਹੀਦੇ ਹਨ। ਇਸ ਬਿਮਾਰੀ ਦੇ ਟੈਸਟ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਵੱਲੋਂ ਐਨ.ਸੀ.ਡੀ ਪ੍ਰੋਗਰਾਮ ਅਧੀਨ 30 ਸਾਲ ਤੋਂ ਉਪਰ ਹਰੇਕ ਵਿਅਕਤੀ ਦੇ ਸਾਲ ਵਿੱਚ ਇੱਕ ਵਾਰ ਸਰੀਰ ਦੇ ਜਰੂਰੀ ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਦੀ ਕੰਮ ਵਾਲੇ ਦਿਨ ਸਰਕਾਰੀ ਹਸਪਤਾਲਾਂ ਅਤੇ ਸੀ.ਐਚ.ਸੀ ਤੇ ਆਪਣੀ ਜਾਂਚ ਜਰੂਰ ਕਰਵਾਉਣ ਅਤੇ ਸ਼ੂਗਰ ਦੀ ਬਿਮਾਰੀ ਤੋਂ ਬਚਣ ਲਈ ਸਿਹਤਮੰਦ ਭੋਜਨ ਲਵੇ, ਹਰੀਆਂ ਸਬਜੀਆਂ ਅਤੇ ਫਲਾਂ ਦੀ ਜ਼ਿਆਦਾ ਵਰਤੋਂ ਕਰੋ, ਚਰਬੀ ਵਾਲੇ ਭੋਜਨ ਦਾ ਘੱਟ ਇਸਤੇਮਾਲ ਕਰੋ, ਪਿਆਸ ਲੱਗਣ ਤੇ ਮਿੱਠੇ ਪਦਾਰਥਾ ਦੀ ਥਾਂ ਤੇ ਪਾਣੀ ਦਾ ਇਸਤੇਮਾਲ ਕਰੋ, ਰੋਜ਼ਾਨਾ ਸੈਰ ਅਤੇ ਕਸਰਤ ਕਰੋ ਤੰਬਾਕੂ ਅਤੇ ਬਰਾਬ ਦੀ ਵਰਤੋਂ ਨਾ ਕਰੋ, ਦਿਮਾਗੀ ਪ੍ਰੇਸ਼ਾਨੀ ਤੋਂ ਬਚੋ, ਆਦਰਸ਼ ਸਰੀਰਕ ਵਜ਼ਨ ਕਾਇਮ ਰੱਖ ਕੇ ਅਸੀ ਇਸ ਬਿਮਾਰੀ ਤੋਂ ਬਚ ਸਕਦੇ ਹਾਂ। Author : Malout Live