ਨਹਿਰੂ ਯੂਵਾ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਮਲੋਟ ਵਿਖੇ ਸਰੀਰਕ ਫਿਟਨੈਂਸ ਦਿਵਸ ਮਨਾਇਆ
ਮਲੋਟ:- ਨਹਿਰੂ ਯੂਵਾ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਯੂਥ ਅਫ਼ਸਰ ਕੋਮਲ ਨਿਗਮ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਨਹਿਰੂ ਯੂਵਾ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਮਲੋਟ ਬਲਾਕ ਇੰਚਾਰਜ ਵਲੰਟੀਅਰ ਪ੍ਰਿੰਸ ਬਾਂਸਲ ਅਤੇ ਲੰਬੀ ਬਲਾਕ ਵਲੰਟੀਅਰ ਰੱਖਵਿੰਦਰ ਕੌਰ ਦੀ ਅਗਵਾਈ ਹੇਠ ਐਂਟੀ ਕਰਾਇਮ ਸਪੈਸ਼ਲ ਵਲੰਟੀਅਰ ਕਲੱਬ (ਰਜਿ.) ਪੰਜਾਬ ਦੀ ਸਮੁੱਚੀ ਟੀਮ ਵੱਲੋਂ ਨਸ਼ਾ ਵਿਰੋਧੀ ਮੁਹਿੰਮ, ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਸੁਝਾਅ, ਕੋਰੋਨਾ ਵੈਕਸੀਨੇਸ਼ਨ ਕੈਂਪ, ਮਾਰਸ਼ਲ ਆਰਟ ਅਤੇ ਸੈਲਫ ਡਿਫੈਂਸ ਡੇ ਕੈਂਪ ਲਗਾਇਆ ਗਿਆ। ਜਿਸ ਰਾਹੀਂ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਨ ਲਈ ਇਹ ਉਪਰਾਲਾ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਸਪਤਾਲ ਦੇ ਚੇਅਰਮੈਨ ਹੰਸਰਾਜ ਖੁੰਗਰ, ਪੰਚਾਇਤੀ ਧਰਮਸ਼ਾਲਾ ਦੇ ਪ੍ਰਧਾਨ ਸੰਜੀਵ, ਰਾਕੇਸ਼ ਗਗਨੇਜਾ, ਕੇਵਲ ਗਰੋਵਰ, ਸੰਜੇ ਮਦਾਨ, ਰਾਜਿੰਦਰ ਜੁਨੇਜਾ ਅਤੇ ਭੋਲੇ ਦੀ ਫੋਜ ਵੈਲਫੇਅਰ ਸੁਸਾਇਟੀ ਮਲੋਟ ਦੇ ਪ੍ਰਧਾਨ ਰਾਹੁਲ ਗਗਨੇਜਾ, ਕਾਲੀ ਚੁੱਘ, ਨਵੀਨ ਗਾਭਾ ਹਾਜ਼ਿਰ ਸਨ। ਆਉਣ ਵਾਲੇ ਮਹਿਮਾਨ, ਸੰਸਥਾਵਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਬੱਚਿਆਂ ਦੇ ਲਈ ਰਿਫਰੈਸ਼ਮੈਂਟ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਦੁਰਗਾ ਰਾਣੀ ਜੋ ਕਿ ਨੈਸ਼ਨਲ ਸਿਲਵਰ ਮੈਡਲਿਸ਼ਟ ਤੇ ਬਲੈਕ ਬੈਲਟ ਫਸਟ ਆਫ ਇੰਡੀਆ ਗੋਜੂਰਿਊ ਕਰਾਟੇ ਫੈਡਰੇਸ਼ਨ ਵੱਲੋਂ ਹਨ ਉਨ੍ਹਾਂ ਨੇ ਲੜਕੀਆਂ ਨੂੰ ਗੁੱਡ ਟੱਚ ਤੇ ਬੈਂਡ ਟੱਚ, ਸਰੀਰ ਦੇ ਵੀਕਨੈੱਸ ਪੁਆਇੰਟ ਦੱਸੇ ਤੇ ਸੜਕ ਤੇ ਜਾ ਕਿਸੇ ਵੀ ਜਗ੍ਹਾ ਤੇ ਉਹਨਾਂ ਨਾਲ ਛੇੜਖਾਨੀ ਹੁੰਦੀ ਹੈ ਤਾਂ ਉਹ ਅਜਿਹੇ ਤਰੀਕੇ ਨਾਲ ਆਪਣਾ ਬਚਾਅ ਕਰ ਸਕਦੇ ਹਨ ਬਾਰੇ ਸਭ ਨੂੰ ਟ੍ਰੇਨਿੰਗ ਦਿੱਤੀ ਗਈ।