“ਮੇਰੀ ਮਿੱਟੀ ਮੇਰਾ ਦੇਸ਼” ਪ੍ਰੋਗਰਾਮ ਤਹਿਤ ਪਿੰਡ ਕੋਟਭਾਈ ਵਿਖੇ ਲਗਾਏ ਗਏ ਪੌਦੇ
ਮਲੋਟ (ਗਿੱਦੜਬਾਹਾ): ਨਹਿਰੂ ਯੁਵਾ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ “ਮੇਰੀ ਮਿੱਟੀ ਮੇਰਾ ਦੇਸ਼” ਪ੍ਰੋਗਰਾਮ ਤਹਿਤ ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਸ਼੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸ਼ਹੀਦ ਜਸਕਰਨ ਸਿੰਘ ਉਹਨਾਂ ਦੀ ਪਤਨੀ ਸ਼੍ਰੀਮਤੀ ਕੁਲਦੀਪ ਕੌਰ ਨੂੰ ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਸ਼ਹੀਦ ਜਸਕਰਨ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਉਹਨਾਂ ਦੀ ਯਾਦ ਵਿੱਚ
"ਮੇਰੀ ਮਿੱਟੀ - ਮੇਰਾ ਦੇਸ਼" ਪ੍ਰੋਗਰਾਮ ਤਹਿਤ ਪਿੰਡ ਕੋਟਭਾਈ ਦੇ ਖੇਡ ਸਟੇਡੀਅਮ ਵਿੱਚ ਪੌਦੇ ਲਗਾਏ ਗਏ ਤਾਂ ਜੋ ਵਾਤਾਵਰਣ ਦੀ ਸਾਫ ਸੁਥਰਾ ਰਹਿ ਸਕੇ। ਇਹਨਾਂ ਬੂਟਿਆ ਦੀ ਦੇਖ ਭਾਲ ਕਰਨ ਲਈ ਕਲੱਬ ਦੇ ਅਹੁਦੇਦਾਰ ਅਤੇ ਮੈਂਬਰ ਨੇ ਪ੍ਰਣ ਲਿਆ। ਉਹ ਪੌਦਿਆਂ ਦੀ ਦੇਖ ਭਾਲ ਅਤੇ ਸਾਂਭ ਸੰਭਾਲ ਕਰਨਗੇ। ਸ਼ਹੀਦ ਜਸਕਰਨ ਸਿੰਘ ਦੀ ਪਤਨੀ ਨੇ ਕਲੱਬ ਪ੍ਰਧਾਨ ਦਾ ਧੰਨਵਾਦ ਕੀਤਾ, ਜਿਹਨਾਂ ਦੇ ਯਤਨਾਂ ਸਦਕਾ ਪ੍ਰੋਗਰਾਮ ਤਹਿਤ ਸ਼ਹੀਦ ਜਸਕਰਨ ਸਿੰਘ ਦੀ ਸ਼ਹਾਦਤ ਨੂੰ ਯਾਦ ਕੀਤਾ। Author: Malout Live