ਡੀ.ਏ.ਵੀ ਪਬਲਿਕ ਸਕੂਲ ਮਲੋਟ ਵਿਖੇ ਡਾ. ਸੰਜੀਵ ਕੁਮਾਰ ਨੇ ਵੋਟਰਾਂ ਨੂੰ ਜਾਗਰੂਕ ਕਰਨ ਹਿੱਤ ਵਿਸ਼ੇਸ਼ ਮੈਰਾਥਨ ਦਾ ਕੀਤਾ ਆਯੋਜਨ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਚੋਣ ਅਫ਼ਸਰ, ਪੰਜਾਬ ਜੀਆਂ ਦਾ ਟੀਚਾ ਸਾਰਥਕ ਕਰਨ ਹਿੱਤ “ਇਸ ਵਾਰ 70% ਪਾਰ” ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਦੀਆਂ ਹਦਾਇਤਾਂ ਤਹਿਤ ਐੱਸ.ਡੀ.ਐੱਮ ਮਲੋਟ ਡਾ. ਸੰਜੀਵ ਕੁਮਾਰ ਨੇ ਮਲੋਟ ਹਲਕੇ ਵਿੱਚ ਅੱਜ ਮਿਤੀ 23.05.2024 ਨੂੰ ਵੋਟਰਾਂ ਨੂੰ ਜਾਗਰੂਕ ਕਰਨ ਹਿੱਤ ਵਿਸ਼ੇਸ਼ ਮੈਰਾਥਨ ਦਾ ਆਯੋਜਨ ਡੀ.ਏ.ਵੀ. ਪਬਲਿਕ ਸਕੂਲ ਮਲੋਟ ਵਿਖੇ ਕੀਤਾ ਗਿਆ। ਜਿਸ ਵਿੱਚ ਡੀ.ਏ.ਵੀ. ਪਬਲਿਕ ਸਕੂਲ, ਜੀ.ਟੀ. ਬੀ. ਪਬਲਿਕ ਸਕੂਲ, ਜੀ.ਟੀ.ਬੀ. ਸੀਨੀਅਰ ਸੈਕੰ. ਸਕੂਲ ਮਲੋਟ ਅਤੇ ਸਰਕਾਰੀ ਕੰ. ਸੀਨੀ.ਸੈਕੰ. ਸਕੂਲ ਮਲੋਟ ਦੇ ਲਗਭਗ 200 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੈਰਾਥਨ ਵਿੱਚ ਡੀ.ਐੱਸ.ਪੀ. ਮਲੋਟ ਸ਼੍ਰੀ ਪਵਨਜੀਤ ਨੇ ਵੀ ਸ਼ਿਰਕਤ ਕੀਤੀ।

ਐੱਸ.ਡੀ.ਐੱਮ. ਮਲੋਟ ਡਾ. ਸੰਜੀਵ ਕੁਮਾਰ ਨੇ ਚੋਣ ਹਲਕਾ 085-ਮਲੋਟ ਦੇ ਵੋਟਰਾਂ ਨੂੰ ਵੋਟ ਦੀ ਮਹੱਤਤਾ ਦੱਸਦੇ ਹੋਏ ਬਿਨ੍ਹਾਂ ਕਿਸੇ ਡਰ ਭੈਅ ਦੇ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ-ਨਾਲ ਗਰਮੀ ਨਾਲ ਨਿਜੱਠਣ ਲਈ ਵੋਟਰਾਂ ਨੂੰ ਬੂਥਾਂ ਤੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇਂ ਛਬੀਲ, ਪੱਖੇ ਆਦਿ ਦੇ ਪ੍ਰਬੰਧ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੈਰਾਥਨ ਵਿੱਚ ਸਵੀਪ ਨੋਡਲ ਅਫ਼ਸਰ- 085-ਮਲੋਟ ਸ਼੍ਰੀ ਗੌਰਵ ਭਠੇਜਾ, ਸਹਾਇਕ ਸਵੀਪ ਨੋਡਲ ਅਫ਼ਸਰ- ਸ਼੍ਰੀ ਬਲਦੇਵ ਕਾਲੜਾ, ਪ੍ਰਿੰਸੀਪਲ ਮੈਡਮ ਸੰਧਿਆ ਬਠਲਾ, ਸ਼੍ਰੀ ਬੰਟੀ ਖੁੰਗਰ ਜੂਨੀਅਰ ਸਹਾਇਕ, ਜਿਲ੍ਹਾ ਯੂਥ ਆਈਕਾਨ ਸ਼੍ਰੀ ਰੁਪੇਸ਼ ਪੁਰੀ, ਭਾਰਤ ਵਿਕਾਸ ਪਰਿਸ਼ਦ ਦੇ ਸਮੂਹ ਮੈਂਬਰ ਅਤੇ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਿਰ ਸੀ Author : Malout Live