ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਨੇ ਭੁੱਟੀਵਾਲਾ ਦੇ ਸਰਕਾਰੀ ਸਕੂਲ ’ਚ ਬਹੁਮੰਤਵੀ ਸ਼ੈੱਡ ਦਾ ਕੀਤਾ ਉਦਘਾਟਨ

ਸਰਕਾਰੀ ਪ੍ਰਾਇਮਰੀ ਸਕੂਲ ਭੁੱਟੀਵਾਲਾ ਵਿਖੇ ਬਹੁਮੰਤਵੀ ਸ਼ੈੱਡ ਦਾ ਉਦਘਾਟਨ ਚੇਅਰਮੈਨ ਜ਼ਿਲਾ ਯੋਜਨਾ ਕਮੇਟੀ ਸੁਖਜਿੰਦਰ ਸਿੰਘ ਕਾਉਣੀ ਨੇ ਕੀਤਾ। ਉਨ੍ਹਾਂ ਕਿਹਾ ਕਿ ਇਸ ਸ਼ੈੱਡ ਨੂੰ ਬੱਚਿਆਂ ਦੇ ਮਿਡ-ਡੇ ਮੀਲ ਖਾਣੇ ਲਈ, ਸਵੇਰ ਦੀ ਸਭਾ, ਮਾਪੇ ਤੇ ਅਧਿਆਪਕਾਂ ਦੀ ਮੀਟਿੰਗ ਲਈ ਅਤੇ ਪਾਰਕਿੰਗ ਲਈ ਵਰਤਿਆ ਜਾਵੇਗਾ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਰਕਾਰੀ ਪ੍ਰਾਇਮਰੀ ਸਕੂਲ ਭੁੱਟੀਵਾਲਾ ਵਿਖੇ ਬਹੁਮੰਤਵੀ ਸ਼ੈੱਡ ਦਾ ਉਦਘਾਟਨ ਚੇਅਰਮੈਨ ਜ਼ਿਲਾ ਯੋਜਨਾ ਕਮੇਟੀ ਸੁਖਜਿੰਦਰ ਸਿੰਘ ਕਾਉਣੀ ਨੇ ਕੀਤਾ। ਉਨ੍ਹਾਂ ਕਿਹਾ ਕਿ ਇਸ ਸ਼ੈੱਡ ਨੂੰ ਬੱਚਿਆਂ ਦੇ ਮਿਡ-ਡੇ ਮੀਲ ਖਾਣੇ ਲਈ, ਸਵੇਰ ਦੀ ਸਭਾ, ਮਾਪੇ ਤੇ ਅਧਿਆਪਕਾਂ ਦੀ ਮੀਟਿੰਗ ਲਈ ਅਤੇ ਪਾਰਕਿੰਗ ਲਈ ਵਰਤਿਆ ਜਾਵੇਗਾ।

ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਯਾਦਵਿੰਦਰ ਸਿੰਘ ਮਾਨ, ਮਨੋਜ ਬੇਦੀ, ਬੀ.ਪੀ.ਈ.ਓ ਦੋਦਾ, ਜਗਦੀਪ ਸਿੰਘ ਬੀ.ਪੀ.ਈ.ਓ ਸ਼੍ਰੀ ਮੁਕਤਸਰ ਸਾਹਿਬ, ਅਸ਼ਵਨੀ ਕੁਮਾਰ ਡੀ.ਐੱਸ.ਐਮ, ਗੁਰਪ੍ਰੀਤ ਸਿੰਘ ਸਮਾਰਟ ਸਕੂਲ ਕੋਆਰਡੀਨੇਟਰ, ਹਰਪ੍ਰੀਤ ਸਿੰਘ ਸਮਾਰਟ ਸਕੂਲ ਕੋਆਰਡੀਨੇਟਰ, ਅਮਨ ਅਰੋੜਾ ਬੀ.ਆਰ.ਸੀ ਗਿੱਦੜਬਾਹਾ, ਮੁੱਖ ਅਧਿਆਪਕ ਹਰਮਿੰਦਰ ਕੌਰ, ਬਲਜੀਤ ਸਿੰਘ ਸਰਪੰਚ, ਜੋਰਾ ਸਿੰਘ ਮੈਂਬਰ, ਜਤਿੰਦਰ ਸਿੰਘ, ਬਲਕਾਰ ਸਿੰਘ, ਸੁਖਮੰਦਰ ਸਿੰਘ ਅਤੇ ਸੁੱਖੀ ਹਾਜ਼ਿਰ ਸਨ।

Author : Malout Live