ਹਰਮਿੰਦਰ ਸਿੰਘ ਬਣੇ ਬਲਾਕ ਆਲਮਵਾਲਾ ਦੇ ਪ੍ਰਧਾਨ
ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਦੀ ਅਹਿਮ ਮੀਟਿੰਗ ਗੁਰਪ੍ਰੀਤ ਸਿੰਘ ਜਿਲ੍ਹਾ ਪ੍ਰਧਾਨ ਵੱਲੋਂ ਕੀਤੀ ਗਈ। ਇਸ ਮੌਕੇ ਨਵੀਂ ਪੈਨਸ਼ਨ ਅਧੀਨ ਕੰਮ ਕਰਦੇ ਸਮੂਹ ਸਟਾਫ਼ ਮੈਂਬਰ ਹਾਜ਼ਿਰ ਸਨ। ਇਸ ਮੌਕੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਮੁਲਾਜ਼ਮ ਆਪਣੀ ਸਾਰੀ ਜਿੰਦਗੀ ਸਰਕਾਰੀ ਡਿਊਟੀ ਨਿਭਾਉਂਦਾ ਹੋਇਆ ਨੌਕਰੀ ਤੋਂ ਸੇਵਾ ਮੁਕਤ ਹੁੰਦਾ ਹੈ ਤਾਂ ਉਸਨੂੰ ਆਪਣੇ ਬੁਢਾਪੇ ਦੌਰਾਨ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਪੈਸੇ ਦੀ ਜ਼ਰੂਰਤ ਪੈਦੀ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਦੀ ਅਹਿਮ ਮੀਟਿੰਗ ਗੁਰਪ੍ਰੀਤ ਸਿੰਘ ਜਿਲ੍ਹਾ ਪ੍ਰਧਾਨ ਵੱਲੋਂ ਕੀਤੀ ਗਈ। ਇਸ ਮੌਕੇ ਨਵੀਂ ਪੈਨਸ਼ਨ ਅਧੀਨ ਕੰਮ ਕਰਦੇ ਸਮੂਹ ਸਟਾਫ਼ ਮੈਂਬਰ ਹਾਜ਼ਿਰ ਸਨ। ਇਸ ਮੌਕੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਮੁਲਾਜ਼ਮ ਆਪਣੀ ਸਾਰੀ ਜਿੰਦਗੀ ਸਰਕਾਰੀ ਡਿਊਟੀ ਨਿਭਾਉਂਦਾ ਹੋਇਆ ਨੌਕਰੀ ਤੋਂ ਸੇਵਾ ਮੁਕਤ ਹੁੰਦਾ ਹੈ ਤਾਂ ਉਸਨੂੰ ਆਪਣੇ ਬੁਢਾਪੇ ਦੌਰਾਨ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਪੈਸੇ ਦੀ ਜ਼ਰੂਰਤ ਪੈਦੀ ਹੈ। ਪਰ ਸਰਕਾਰ ਵੱਲੋਂ 01-01-2004 ਤੋਂ ਬਾਅਦ ਭਰਤੀ ਹੋਣ ਵਾਲੇ ਮੁਲਾਜ਼ਮਾਂ ਲਈ ਪੈਨਸ਼ਨ ਸਕੀਮ ਨੂੰ ਖਤਮ ਕਰ ਦਿੱਤਾ। ਜਿਸ ਕਰਕੇ ਮੁਲਾਜ਼ਮ ਵਰਗ ‘ਚ ਰੋਸ ਪਾਇਆ ਜਾ ਰਿਹਾ ਹੈ।
ਇਸ ਲਈ ਮੁਲਾਜ਼ਮਾਂ ਨੂੰ ਇੱਕਠੇ ਹੋ ਕਿ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਦੌਰਾਨ ਬਲਾਕ ਆਲਮਵਾਲਾ ਵਿਖੇ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਜਿਸ ਵਿੱਚ ਹਰਮਿੰਦਰ ਸਿੰਘ ਨੂੰ ਬਲਾਕ ਪ੍ਰਧਾਨ ਬਣਾਇਆ ਗਿਆ। ਉਪ ਪ੍ਰਧਾਨ ਚਰਨਜੀਤ ਕੌਰ ਆਲਮਵਾਲਾ, ਜਨਰਲ ਸਕੱਤਰ ਰਵਿੰਦਰ ਕੌਰ ਰੀਤੂ, ਪ੍ਰੈੱਸ ਸਕੱਤਰ ਹਰਿਮੰਦਰ ਕੌਰ ਬੀ.ਈ.ਈ, ਪ੍ਰਚਾਰਕ ਸਕੱਤਰ ਕਰਨਪ੍ਰੀਤ ਕੌਰ, ਨੇਹਾ ਰਾਣੀ, ਰਾਜਵਿੰਦਰ ਕੁਮਾਰੀ, ਰੋਹਿਤ ਕੁਮਾਰ ਸਕੱਤਰ ਤੇ ਮੁੱਖ ਸਲਾਹਕਾਰ ਨਿਰਮਲ ਕੌਰ ਅਤੇ ਵੀਰਪਾਲ ਕੌਰ ਨੂੰ ਬਣਾਇਆ ਗਿਆ। ਇਸ ਤੋਂ ਇਲਾਵਾ ਜਸਵਿੰਦਰ ਸਿੰਘ ਬਾਮ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਤੇ ਸੰਦੀਪ ਸਿੰਘ ਖਾਨੇ ਕੀ ਢਾਬ ਨੂੰ ਜਿਲ੍ਹਾ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ। ਇਸ ਮੌਕੇ ਅਲਫੌਸਾ, ਕੁਲਵੰਤ ਕੌਰ, ਰੇਨੂੰ, ਸੀਮਾ ਰਾਣੀ, ਜਸਵਿੰਦਰ ਕੌਰ, ਸੁਖਪਾਲ ਕੌਰ, ਸੰਦੀਪ ਕੌਰ, ਹਰਦੀਪ ਕੌਰ, ਹਰਪ੍ਰੀਤ ਕੌਰ, ਰੇਣੂ ਬਾਲਾ, ਰਾਜਵੀਰ ਕੌਰ ਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ।
Author : Malout Live