ਲੰਬੀ ਹਸਪਤਾਲ ਵਿਖੇ ਦਿਵਿਆਂਗ ਬੱਚਿਆਂ ਦੇ ਅੰਗਹੀਣਤਾ ਸਰਟੀਫਿਕੇਟ ਬਣਾਉਣ ਸੰਬੰਧੀ ਵਿਸ਼ੇਸ਼ ਕੈਂਪ ਦਾ ਆਯੋਜਨ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ (ਆਈ.ਏ.ਐੱਸ) ਨੇ “ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ” ਤੇ “ਕ੍ਰਿਸ਼ਨਾ ਡਾਇਗਨੋਸਟਿਕ ਲਿਮਟਿਡ” ਦੁਆਰਾ ਸੂਬੇ ਦੇ ਵੱਖ-ਵੱਖ ਸ਼ਹਿਰਾਂ ਦੇ ਸਰਕਾਰੀ ਹਸਪਤਾਲਾਂ ਅੰਦਰ ਚੱਲ ਰਹੇ ਐੱਮ.ਆਰ.ਆਈ, ਸੀ.ਟੀ ਸਕੈਨ ਤੇ ਖੂਨ ਦੇ ਟੈਸਟਾਂ ਸੰਬੰਧੀ ਜਾਗਰੂਕਤਾ ਫਲੈਕਸ ਜਾਰੀ ਕੀਤਾ। ਸਮਾਜ ਸੇਵੀ ਸੰਸਥਾ “ਸੰਕਲਪ ਐਜ਼ੂਕੇਸ਼ਨਲ ਵੈਲਫੇਅਰ ਸੁਸਾਇਟੀ (ਰਜਿ.)” ਦੇ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਖਾਸ ਕਰਕੇ ਪਿੰਡਾਂ ਦੇ ਲੋਕਾਂ ਨੂੰ ਇਹੋ ਜਿਹੀਆਂ ਲਾਹੇਵੰਦ ਸਿਹਤ ਸਕੀਮਾਂ ਦਾ ਘੱਟ ਪਤਾ ਹੋਣ ਕਾਰਨ ਦਾਨੀ ਸੱਜਣਾ ਦੀ ਮੱਦਦ ਨਾਲ ਜਿਲ੍ਹੇ ਅੰਦਰ ਇਸ ਸਕੀਮ ਨੂੰ ਘਰ-ਘਰ ਪਹੁੰਚਾਉਣ ਦੇ ਮਕਸਦ ਨਾਲ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਸੰਕਲਪ ਐੱਨ.ਜੀ.ਓ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਾਰੇ ਟੈਸਟ ਪ੍ਰਾਈਵੇਟ ਅਦਾਰਿਆਂ ਨਾਲੋਂ ਕਾਫੀ ਘੱਟ ਰੇਟ ਤੇ ਕੀਤੇ ਜਾਂਦੇ ਹਨ ਤੇ ਸਾਰੀਆਂ ਮਸ਼ੀਨਾਂ ਵੀ ਆਧੁਨਿਕ ਸਹੂਲਤਾਂ ਨਾਲ ਉਪਬਲੱਧ ਹਨ।
ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਦਿਆਂ ਸੰਕਲਪ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਦੁਆਰਾ ਇਹ ਸੇਵਾ ਕਾਰਜ ਸਵ. ਬਾਬੂ ਰਾਮ ਛਾਬੜਾ ਦੇ ਪਰਿਵਾਰਿਕ ਮੈਂਬਰਾਂ ਦੀ ਮੱਦਦ ਨਾਲ ਉਹਨਾਂ ਦੀ ਬਰਸੀ ਸਮਰਪਿਤ ਹੈ। ਉਹਨਾਂ ਆਖਿਆ ਕਿ ਚੇਅਰਪਰਸਨ ਕੁਲਵਿੰਦਰ ਕੌਰ ਦੀ ਨਜ਼ਰਸਾਨੀ ਹੇਠ ਮੇਲਾ ਮਾਘੀ ਮੌਕੇ ਸੰਗਤਾਂ ਨੂੰ ਇਸ ਸਿਹਤ ਸਹੂਲਤ ਬਾਬਤ ਚੇਤਨ ਕਰਨ ਲਈ ਦੋ ਰੋਜ਼ਾ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਗਿਆ। ਇਸ ਮੌਕੇ ਲੋਕਾਂ ਨੂੰ ਇਸ ਸਸਤੀ ਸੇਵਾ ਤੋਂ ਜਾਣੂ ਕਰਵਾਉਂਦੇ ਕਰੀਬ ਤੀਹ ਹਜ਼ਾਰ ਪੈਫਲੇਂਟ ਸਟਾਲ ਲਗਾ ਕੇ ਮੁਫ਼ਤ ਵੰਡੇ ਗਏ। ਵਧੇਰੇ ਜਾਣਕਾਰੀ ਦਿੰਦਿਆਂ ਸੰਧੂ ਨੇ ਦੱਸਿਆ ਕਿ ਐੱਮ.ਆਰ.ਆਈ ਦੇ ਟੈਸਟ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਚੱਲ ਰਹੇ ਹਨ ਜਦਕਿ ਸੀ.ਟੀ ਸਕੈਨ ਤੇ ਬਾਕੀ ਟੈਸਟ ਸਰਕਾਰੀ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿੱਚ ਉਪਲੱਬਧ ਹਨ। ਉਹਨਾਂ ਦੱਸਿਆ ਕਿ ਸੰਸਥਾ ਦੇ ਸੇਵਾਦਾਰ ਜਿਲ੍ਹੇ ਦੇ ਪਿੰਡਾਂ ਵਿੱਚ ਜਨਤਕ ਥਾਵਾਂ ਤੇ ਇਸ ਸਸਤੀ ਸੇਵਾ ਨੂੰ ਦਰਸਾਉਂਦੇ ਫਲੈਕਸ ਬੋਰਡ ਲਗਾ ਕੇ ਸਮਾਜ ਸੇਵਾ ਦੀ ਬਣਦੀ ਪਰਿਭਾਸ਼ਾ ਨੂੰ ਅੰਜ਼ਾਮ ਦੇਣਗੇ। ਇਸ ਮੌਕੇ ਉੱਘੇ ਲੇਖਕ ਤੇ ਚਿੰਤਕ ਗੁਰਸੇਵਕ ਸਿੰਘ ਪ੍ਰੀਤ, ਲਖਬੀਰ ਸਿੰਘ, ਗੁਰਸਿਮਰਨ ਸਿੰਘ, ਸੁਰਿੰਦਰ ਕੁਮਾਰ (ਪੀ.ਏ) ਤੇ ਭਵਕੀਰਤ ਸਿੰਘ ਸੰਧੂ ਆਦਿ ਹਾਜ਼ਿਰ ਸਨ। Author: Malout Live