ਸਖੀ ਵਨ ਸਟਾਪ ਸੈਂਟਰ ਸਕੀਮ ਜ਼ਿਲੇ੍ਹ ਦੀਆਂ ਮਹਿਲਾਵਾ ਲਈ ਹੋ ਰਿਹਾ ਲਾਹੇਵੰਦ ਸਾਬਿਤ

ਸ੍ਰੀ ਮੁਕਤਸਰ ਸਾਹਿਬ :-  ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੁਆਰਾ ਆਰੰਭ ਕੀਤੀ ਗਈ ਸਖੀ ਵਨ ਸਟਾਪ ਸੈਂਟਰ ਸਕੀਮ ਜ਼ਿਲੇ੍ਹ ਦੀਆਂ ਮਹਿਲਾਵਾ ਲਈ ਲਾਹੇਵੰਦ ਸਾਬਿਤ ਹੋਈ ਹੋ ਰਹੀ ਹੈ। ਇਹ ਜਾਣਕਾਰੀ ਸ੍ਰੀਮਤੀ ਸੀਮਾ ਗਰੋਵਰ ਇੰਚਾਰਜ ਸਖੀ ਵਨ ਸਟਾਫ ਸੈਂਟਰ ਸ੍ਰੀ ਮੁਕਤਸਰ ਸਾਹਿਬ ਨੇ ਦਿੱਤੀ।  ਉਹਨਾਂ  ਦੱਸਿਆ ਕਿ ਇਹ ਸਖੀ ਵਨ ਸਟਾਪ ਸੈਂਟਰ ਇਸ ਸਮੇਂ ਸਿਵਿਲ ਸਰਜਨ ਦਫਤਰ ਵਿਖੇ ਸ੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਿਹਾ ਹੈ।

  ਉਨ੍ਹਾਂ ਦੱਸਿਆ ਕਿ ਇਸ ਵਨ ਸਟਾਪ ਸੈਂਟਰ ਵਿਚ ਹਿੰਸਾਂ ਤੋਂ ਪੀੜਤ ਔਰਤਾਂ ਲਈ ਚਲਾਈ ਗਈ ਸਕੀਮ ਹੈ, ਜਿਸ ਵਿਚ ਔਰਤਾਂ ਵਿਰੁੱਧ ਹੋਣ ਵਾਲੀ ਹਿੰਸਾ ਭਾਵੈ ਉਹ ਘਰ ਵਿਚ ਜਾਂ ਕੰਮ ਵਾਲੇ ਸਥਾਨ `ਤੇ ਦੇ ਖਿਲਾਫ ਇਕ ਛੱਤ ਹੇਠਾਂ ਡਾਕਟਰੀ ਸਹਾਇਤਾ, ਪੁਲਿਸ ਸਹਾਇਤਾ, ਮਨੋਵਿਗਿਆਨ ਸਲਾਹ, ਕਾਨੂੰਨੀ ਸਹਾਇਤਾ, ਅਸਥਾਈ ਆਸਰਾ/ਸ਼ੈਲਟਰ ਹੋਮ ਅਤੇ ਵੀਡੀਓ ਕਾਨਫਰੰਸ ਆਦਿ ਦੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ  ਉਹਨਾਂ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਵਿੱਚ ਔਰਤਾਂ ਨਾਲ ਸਬੰਧਿਤ 225 ਕੇਸ ਰਜਿਸਟਰਡ ਹੋਏ ਹਨ ਅਤੇ 214 ਕੇਸਾਂ ਦਾ ਇਸ ਵਿਭਾਗ ਵਲੋਂ ਨਿਪਟਾਰਾ ਕਰ ਦਿੱਤਾ ਗਿਆ ਹੈ ਅਤੇ 11 ਕੇਸ ਪੈਡਿੰਗ ਹਨ।