ਜਿਲ੍ਹਾ ਪ੍ਰੋਗਰਾਮ ਅਫਸਰ ਦੇ ਨਿਰਦੇਸ਼ਾਂ ਤਹਿਤ ਪਿੰਡ ਅਰਨੀਵਾਲਾ ਵਿਖੇ ਬਾਲ ਵਿਕਾਸ ਅਤੇ ਅਨੀਮਿਆ ਡੇਅ ਮਨਾਇਆ

ਮਲੋਟ (ਲੰਬੀ): ਜਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀ ਪੰਕਜ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਲੰਬੀ CDPO ਸ਼੍ਰੀਮਤੀ ਰਣਜੀਤ ਕੌਰ ਦੀ ਯੋਗ ਅਗਵਾਈ ਵਿੱਚ ਪਿੰਡ ਅਰਨੀਵਾਲਾ ਵਿਖੇ ਬਾਲ ਵਿਕਾਸ ਅਤੇ ਅਨੀਮਿਆ ਡੇਅ ਮਨਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਗਰਭਵਤੀ ਔਰਤਾਂ, ਦੁੱਧ ਪਿਲਾਉ ਮਾਵਾਂ ਤੇ ਕਿਸ਼ੋਰੀਆ ਨੇ ਭਾਗ ਲਿਆ।

ਇਸ ਮੌਕੇ ਸੁਪਰਵਾਈਜ਼ਰ ਸ਼੍ਰੀਮਤੀ ਕੁਲਵਿੰਦਰ ਕੌਰ ਵੱਲੋਂ ਅਨੀਮਿਆ ਦੀ ਰੋਕਥਾਮ ਲਈ ਅਤੇ ਉਹਨਾਂ ਨੂੰ ਸਹੀ ਖ਼ੁਰਾਕ ਖਾਣ ਅਤੇ ਘਰਾਂ ਵਿੱਚ ਨਿਊਟਰੀ ਗਾਰਡਨ ਲਗਾਉਂਣ ਦੀ ਜਾਣਕਾਰੀ ਦਿੱਤੀ। ਇਸ ਮੌਕੇ ਆਂਗਣਵਾੜੀ ਵਰਕਰ ਸ਼ਮਿੰਦਰ ਕੌਰ, ਪਰਮਜੀਤ ਕੌਰ ਦਾ ਵਿਸ਼ੇਸ ਯੋਗਦਾਨ ਰਿਹਾ। Author: Malout Live