ਪਿੰਡ ਨੰਦਗੜ੍ਹ ਦੇ ਲੋੜਵੰਦ ਪਰਿਵਾਰ ਨੂੰ ਸਾਂਝ ਕੇਂਦਰ ਦੀ ਟੀਮ ਵੱਲੋਂ ਘਰੇਲੂ ਲੋੜੀਂਦਾ ਰਾਸ਼ਨ ਮੁਹੱਈਆ ਕਰਵਾਇਆ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਊਨਟੀ ਅਫੇਅਰਜ ਡਿਵੀਜ਼ਨ ਪੰਜਾਬ, ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਸ੍ਰ. ਹਰਮਨਬੀਰ ਸਿੰਘ ਗਿੱਲ ਆਈ.ਪੀ.ਐੱਸ ਅਤੇ ਮਾਣਯੋਗ ਸ਼੍ਰੀ ਕੁਲਵੰਤ ਰਾਏ ਪੀ.ਪੀ.ਐਸ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਹੇਠ ਪਿੰਡ ਨੰਦਗੜ੍ਹ ਦੇ ਵਸਨੀਕ ਭੋਲਾ ਸਿੰਘ ਜਿਸ ਦੇ ਦਿਲ ਦਾ ਆਪ੍ਰੇਸ਼ਨ ਹੋਇਆ ਹੈ,

3 ਬੱਚੇ ਹਨ, ਘਰਵਾਲੀ ਦੀ ਦਿਹਾੜੀ ਦੀ ਕਮਾਈ ਨਾਲ ਮੁਸ਼ਕਿਲ ਨਾਲ ਗੁਜਾਰਾ ਹੁੰਦਾ ਹੈ। ਇਸ ਨੂੰ ਸਾਂਝ ਕੇਂਦਰਾਂ ਦੀ ਟੀਮ ਵੱਲੋਂ ਘਰੇਲੂ ਲੋੜੀਂਦਾ ਰਾਸ਼ਨ ਮੁਹੱਈਆ ਕਰਵਾਇਆ ਗਿਆ। ਭੋਲਾ ਸਿੰਘ ਨੇ ਬਤੋਰ ਵੀਡੀਊ ਜ਼ਰੀਏ ਪੁਲਿਸ ਮਹਿਕਮੇ ਦਾ ਧੰਨਵਾਦ ਕੀਤਾ। ਇਸ ਮੌਕੇ ਇੰਸਪੈਕਟਰ ਦਿਨੇਸ਼ ਕੁਮਾਰ, ਸ.ਥ ਬਲਜੀਤ ਰਾਜ, ਹੌਲਦਾਰ ਜਗਵਿੰਦਰ ਸਿੰਘ, ਸਿਪਾਹੀ ਜਗਸੀਰ ਸਿੰਘ ਹਾਜ਼ਿਰ ਸੀ। Author: Malout Live