ਗੋਨਿਆਨਾ ਰੋਡ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਥਾਪਿਤ ਕੀਤਾ ਗਿਆ ਰੈਣ ਬਸੇਰਾ- ਸ਼੍ਰੀ ਰਜਨੀਸ਼ ਕੁਮਾਰ

ਸ਼੍ਰੀ ਮੁਕਤਸਰ ਸਾਹਿਬ:- ਕਾਰਜ ਸਾਧਕ ਅਫ਼ਸਰ ਸ਼੍ਰੀ ਰਜਨੀਸ਼ ਕੁਮਾਰ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਮਾਨਵਤਾ ਫਾਊਂਡੇਸ਼ਨ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਗੋਨਿਆਨਾ ਰੋਡ 'ਤੇ ਸ਼ਮਸਾਨਘਾਟ ਦੇ ਨੇੜੇ ਸ਼੍ਰੀ ਮੁਕਤਸਰ ਸਾਹਿਬ ਵਿਖੇ 40 ਬੈੱਡਾਂ ਦਾ ਰੈਣ ਬਸੇਰਾ ਸਥਾਪਿਤ ਕੀਤਾ ਗਿਆ। ਇਸ ਸੰਬੰਧੀ ਉਹਨਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਬੇਸਹਾਰਾ ਲੋਕਾਂ ਨੂੰ ਰਾਤ ਬਿਤਾਉਣ ਦੇ ਮੰਤਵ ਨਾਲ ਇਹ ਰੈਣ ਬਸੇਰਾ ਸਥਾਪਿਤ ਕੀਤਾ ਗਿਆ, ਜਿਸ ਵਿੱਚ ਹਰ ਕਿਸਮ ਦੀ ਸਹੂਲਤਾਂ ਦਾ ਖਾਸ ਧਿਆਨ ਰੱਖਿਆ ਗਿਆ ਹੈ। ਜਿਵੇਂ ਕਿ ਸਰਦੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਰਜਾਈਆਂ, ਕੰਬਲ ਅਤੇ ਗਦੇਲਿਆਂ ਤੋਂ ਇਲਾਵਾ ਬੈਟਰਾ-ਇਨਵਰਟਰ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਰੈਣ ਬਸੇਰੇ ਵਿੱਚ ਪੀਣ ਯੋਗ ਪਾਣੀ, ਬਾਥਰੂਮ ਅਤੇ ਸੁਰੱਖਿਆ ਦੇ ਮੰਤਵ ਨਾਲ ਸੀ.ਸੀ.ਟੀ.ਵੀ ਕੈਮਰੇ ਦਾ ਖਾਸ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਉਹਨਾਂ ਬੇਸਹਾਰਾ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹਨਾਂ ਨੂੰ ਇਸ ਰੈਣ ਬਸੇਰੇ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਉਹਨਾਂ ਅੱਗੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰੈਣ ਬਸੇਰੇ ਦਾ ਰੱਖ-ਰਖਾਵ ਅਤੇ ਸਾਂਭ ਸੰਭਾਲ ਡਾਕਟਰ ਨਰੇਸ਼ ਪਰੂਥੀ ਪ੍ਰਧਾਨ ਮਾਨਵਤਾ ਫਾਊਂਡੇਸ਼ਨ ਵੈੱਲਫੇਅਰ ਸੁਸਾਇਟੀ ਸ਼੍ਰੀ ਮੁਕਤਸਰ ਸਾਹਿਬ ਦੀ ਨਿਗਰਾਨੀ ਹੇਠ ਕੀਤਾ ਜਾਵੇਗਾ। ਲੋੜਵੰਦ ਵਿਅਕਤੀ ਅੰਸ਼ ਵਾਟਸ ਦੇ ਮੋਬਾਇਲ ਨੰ. 9988884266 ਅਤੇ ਮਹਿੰਗਾ ਸਿੰਘ ਕੇਅਰ ਟੇਕਰ ਮੋਬਾਇਲ ਨੰ. 7652835351 ਨਾਲ ਸੰਪਰਕ ਕਰ ਸਕਦੇ ਹਨ। Author: Malout Live