ਸ਼੍ਰੀ ਸੱਤਿਆ ਸਾਂਈ ਬੀ.ਐੱਡ ਕਾਲਜ ਕਰਾਈਵਾਲਾ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ

ਮਲੋਟ: ਅੱਜ ਸ਼੍ਰੀ ਸੱਤਿਆ ਸਾਂਈ ਬੀ.ਐੱਡ ਕਾਲਜ ਕਰਾਈਵਾਲਾ ਵਿਖੇ ’Vasudhaiva Kurumbakam' ਦੇ ਥੀਮ ਅਧੀਨ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਸਰੀਰਕ ਸਿੱਖਿਆ ਦੇ ਸਹਾਇਕ ਅਧਿਆਪਕ ਨਵਦੀਪ ਕੌਰ ਦੁਆਰਾ ਯੋਗ ਆਸਨ ਕਰਵਾਏ ਗਏ। ਇਸ ਵਿੱਚ ਕਾਲਜ ਦੇ ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਨੇ ਭਾਗ ਲਿਆ।

ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਠਕਰਾਲ ਦੁਆਰਾ ਥੀਮ ‘Vasudhaiva Kurumbakam' ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਧਰਤੀ ਹੀ ਪਰਿਵਾਰ ਹੈ ਅਤੇ ਧਰਤੀ ਉੱਤੇ ਸਾਰੇ ਲੋਕਾਂ ਦੀ ਸਿਹਤ ਲਈ ਯੋਗ ਦੀ ਉਪਯੋਗਤਾ ਹੈ। ਇਸ ਥੀਮ ਅਧੀਨ ਸਮੁੱਚੀ ਮਾਨਵਤਾ ਦੀ ਕਲਿਆਣ ਦੀ ਕਾਮਨਾ ਕਰਦਿਆਂ ਜੀਵਨ ਵਿੱੱਚ ਯੋਗ ਦੀ ਮਹੱਤਤਾ ਬਾਰੇ ਦੱਸਿਆ ਗਿਆ ਅਤੇ ਯੋਗ ਅਪਨਾਉਣ ਲਈ ਪ੍ਰੇਰਿਆ ਗਿਆ। Author: Malout Live