B.B.S Institute ਨੇ Ohri Academy for Competitive Exam ਨੂੰ ਆਪਣਾ ਫ੍ਰੈਂਚਾਇਜ਼ ਪਾਰਟਨਰ ਕੀਤਾ ਨਿਯੁਕਤ
ਮਲੋਟ: ਇਮੀਗ੍ਰੇਸ਼ਨ ਅਤੇ ਆਈਲੈਟਸ ਕੇਂਦਰ ਵਜੋਂ ਵਧੇਰੇ ਨਾਮ ਬਨਾਉਣ ਵਾਲੇ B.B.S Institute ਵੱਲੋਂ ਮਲੋਟ ਵਿਖੇ ਪਹਿਲਾਂ ਤੋਂ ਚੱਲ ਰਹੀ ਨਾਮੀ ਅਕੈਡਮੀ Ohri Academy for Competitive Exam ਨਾਲ ਹੱਥ ਮਿਲਾਉਂਦੇ ਹੋਏ ਆਪਣਾ ਫ੍ਰੈਂਚਾਇਜ਼ ਪਾਰਟਨਰ ਨਿਯੁਕਤ ਕੀਤਾ ਹੈ। ਇਸ ਮੌਕੇ B.B.S Institute ਦੇ ਮਾਲਿਕ ਸ. ਯਾਦਵਿੰਦਰ ਸਿੰਘ ਨੇ ਕਿਹਾ ਕਿ ਮਲੋਟ ਸ਼ਹਿਰ ਅਤੇ ਭਗਤਾ ਭਾਈ ਕਾ ਵਿਖੇ ਉਹਨਾਂ ਦੀ ਕੰਪਨੀ ਦੇ ਇਹ ਸਭ ਤੋਂ ਪੁਰਾਣੇ ਕੇਂਦਰ ਹਨ, ਜਿੱਥੋ ਉਹਨਾਂ ਦੀਆ ਜੜ੍ਹਾਂ ਮਜ਼ਬੂਤ ਹੋਈਆਂ ਹਨ। ਜਿਸ ਦੇ ਚੱਲਦੇ ਅੱਜ ਫਾਜਿਲਕਾ, ਗੰਗਾਨਗਰ,
ਭੁੱਚੋ, ਜ਼ੀਰਾ, ਗੋਨਿਆਨਾ ਸਮੇਤ ਦਰਜਨ ਭਰ ਤੋਂ ਵੱਧ ਇੰਸਟੀਊਟ ਅਤੇ ਇਮੀਗ੍ਰੇਸ਼ਨ ਸਰਵਿਸ ਸੈਂਟਰ ਚੱਲ ਰਹੇ ਹਨ ਅਤੇ ਇਸ ਸਾਲ ਹੀ ਇੱਕ ਆਫਿਸ ਕੈਨੇਡਾ ਵਿਖੇ ਖੋਲ੍ਹ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ Chri Academy ਦੇ ਮਾਲਿਕ ਸ਼੍ਰੀ ਸੁਨੀਤ ਓਹਰੀ ਨਾਲ ਜੁੜ ਕੇ ਉਹ ਮਲੋਟ ਸੈਂਟਰ ਨੂੰ ਬੁਲੰਦੀ ਦੇ ਇੱਕ ਨਵੇਂ ਮੁਕਾਮ ਤੇ ਲੈ ਕੇ ਜਾਣਗੇ । ਇਸ ਮੌਕੇ ਤੇ ਸ਼੍ਰੀ ਸੁਨੀਤ ਓਹਰੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਪੂਰੀ ਮਿਹਨਤ ਨਾਲ ਇਸ ਸੈਂਟਰ ਵਿੱਚ ਆਪਣੀਆ ਸੇਵਾਵਾਂ ਦੇਣਗੇ ਤਾਂ ਜੋ ਇਸ ਦਾ ਪੱਧਰ ਹੋਰ ਉੱਚਾ ਚੁੱਕਿਆ ਜਾ ਸਕੇ। Author: Malout Live