ਸਟੇਟ ਪੱਧਰੀ ਐਥਲੈਟਿਕਸ ਮੁਕਾਬਲੇ ਲਈ ਜੀ.ਟੀ.ਬੀ. ਖਾਲਸਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੀ ਚੋਣ।

ਮਲੋਟ :- ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਐਥਲੈਟਿਕਸ ਮੁਕਾਬਲੇ ਪਿੰਡ ਬਾਦਲ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਲਟੀਪਰਪਜ਼ ਸਟੇਡੀਅਮ ਵਿੱਚ ਮਿਤੀ 23.10.2019 ਤੋਂ 25.10.2019 ਤੱਕ ਕਰਵਾਏ ਗਏ। ਇਸ ਮੁਕਾਬਲੇ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਲਗਭਗ 1600 ਵਿਦਿਆਰਥੀਆਂ ਨੇ ਹਿੱਸਾ ਲਿਆ ਇਸ ਮੁਕਾਬਲੇ ਵਿੱਚ ਜੀ.ਟੀ.ਬੀ. ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ ਵਿਦਿਆਰਥੀਆਂ ਨੇ ਵੱਖ-ਵੱਖ ਈਵੇੈਂਟਸ ਵਿੱਚ ਭਾਗ ਲੈ ਕੇ ਸਫਤਲਾ ਪ੍ਰਾਪਤ ਕੀਤੀ ਜਿਸ ਵਿੱਚ ਜਸਕਰਨ ਸਿੰਘ ਨੇ ਅੰਡਰ-19 ਡਿਸਕਰਸ ਥ੍ਰੋ, ਜੈਵਲਿਨ ਥ੍ਰੋ ਅਤੇ ਹੈਮਰ ਥ੍ਰੋ ਵਿੱਚ ਪਹਿਲਾ ਸਥਾਨ ਹਾਸਲ ਕਰ ਸਕੂਲ ਦਾ ਨਾਮ ਰੋਸ਼ਨ ਕੀਤਾ ਅਤੇ ਸਟੇਟ ਪੱਧਰੀ ਮੁਕਾਬਲਿਆਂ ਵਿੱਚ ਆਪਣਾ ਸਥਾਨ ਪੱਕਾ ਕੀਤਾ ਇਸੇ ਤਰ੍ਹਾਂ ਹੀ ਨਵਜੋਤ ਸਿੰਘ ਨੇ ਅੰਡਰ-19 ਗਰੁੱਪ ਸ਼ਾੱਟ-ਪੁੱਟ ਮੁਕਾਬਲੇ ਵਿੱਚ ਪਹਿਲਾ ਅਤੇ ਡਿਸਕਸ ਥ੍ਰੋ ਮੁਕਾਬਲੇ ਵਿੱਚ ਦੂਸਰਾ ਸਥਾਨ, ਸੁਖਸਾਗਰ ਨੇ ਅੰਡਰ-17 ਡਿਸਕਸ ਥ੍ਰੋ ਵਿੱਚ ਦੁਸਰਾ ਅਤੇ ਜੈਵਲਿਨ ਥ੍ਰੋ ਵਿੱਚ ਤੀਸਰਾ ਸਥਾਨ, ਧਿਆਏਨੂਰ ਸ਼ਰਮਾ ਨੇ ਅੰਡਰ-14 ਡਿਸਕਸ ਥ੍ਰੋ ਮਕਾਬਲੇ ਵਿੱਚ ਪਹਿਲਾ ਸਥਾਨ, ਸ਼ੁਭਮ ਅੰਡਰ-17 ਲੜਕਿਆਂ ਦੇ ਤੀਹਰੀ ਛਾਲ ਮੁਕਬਲੇ ਵਿੱਚ ਦੂਸਰਾ ਸਥਾਨ ਅਤੇ ਸੁਖਹਰਮਨਦੀਪ ਸਿੰਘ ਨੇ ਲੜਕਿਆਂ ਦੇ 100 ਮੀਟਰ ਦੌੜ ਮਕੁਬਲੇ ਵਿਚ ਦੂਸਰਾ ਸਥਾਨ ਹਾਸਲ ਕੀਤਾ ਅਤੇ ਲੜਕੀਆਂ ਦੇ ਅੰਡਰ-19 ਤੀਹਰੀ ਛਾਲ ਮੁਕਾਬਲੇ ਵਿੱਚ ਗਰਿਮਾ ਨੇ ਪਹਿਲਾ ਸਥਾਨ ਅਤੇ ਅੰਡਰ-14 ਲੰਬੀ ਛਾਲ ਮੁਕਾਬਲੇ ਵਿੱਚ ਮਨਕੋਮਲਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪਹਿਲੇ ਅਤੇ ਦੂਸਰੇ ਸਥਾਨ ਤੇ ਆਉਣ ਵਾਲੇ ਵਿਿਦਆਰਥੀ ਸਟੇਟ ਪੱਧਰੀ ਐਥਲੈਟਿਕਸ ਮੁਕਾਬਲੇ ਲਈ ਚੁਣੇ ਗਏ।ਇਸ ਤੋਂ ਇਲਾਵਾ ਰੋਬਿਨਪ੍ਰੀਤ ਸਿੰਘ ਨੇ ਅੰਡਰ-17 ਪਿਸਟਲ ਸ਼ੂਟਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਸਕੂਲ ਦੇ ਚੇਅਰਮੈਨ ਸ: ਗੁਰਦੀਪ ਸਿੰਘ ਸੰਧੂ, ਸੈਕਰਟਰੀ ਸ: ਗੁਰਬਚਨ ਸਿੰਘ ਮੱਕੜ, ਸਮੂਹ ਕਮੇਟੀ ਮੈਂਬਰਾਂ ਨੇ ਪ੍ਰਿੰਸੀਪਲ ਸ਼੍ਰੀਮਤੀ ਹੇਮਲਤਾ ਕਪੂਰ, ਬੋਹੜ ਸਿੰਘ (ਡੀ.ਪੀ.ਈ.) ਸਤਪਾਲ ਸਿੰਘ (ਡੀ.ਪੀ.ਈ.) ਅਤੇ ਸਰੋਜ ਰਾਣੀ (ਡੀ.ਪੀ.ਈ.) ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਸੰਸਾ ਪੂਰਨ ਜਿੱਤ ਤੇ ਵਧਾਈ ਦਿੱਤੀ ਅਤੇ ਸਟੇਟ ਪੱਧਰ ਤੇ ਹੋਣ ਜਾ ਰਹੇ ਐਥਲੈਟਿਕਸ ਮੁਕਾਬਲਿਆਂ ਵਿੱਚ ਹੋਰ ਵਧੀਆ ਪ੍ਰਦਸ਼ਨ ਕਰਨ ਲਈ ਵੀ ਪ੍ਰੇਰਿਆ।