ਮਲੋਟ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਬਹਾਦਰਗੜ੍ਹ (ਪਟਿਆਲਾ) ਦੇ ਅਧੀਨ ਚੱਲ ਰਹੀ ਵਿਦਿਅਕ ਸੰਸਥਾ ਮਾਤਾ ਗੁਜਰੀ ਪਬਲਿਕ ਸਕੂਲ ਥੇਹੜੀ ਸਾਹਿਬ ਵੱਲੋਂ ਅੱਜ ਸੈਸ਼ਨ 2021-22 ਦੇ ਵਿਦਿਆਰਥੀਆਂ ਦਾ ਸਲਾਨਾ ਨਤੀਜਾ ਜਾਰੀ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪਰਮਾਤਮਾ ਦਾ ਓਟ ਆਸਰਾ ਲੈਂਦਿਆਂ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਵੱਲੋਂ ਜਪੁਜੀ ਸਾਹਿਬ ਦਾ ਪਾਠ ਕਰਕੇ ਕੀਤੀ ਗਈ। ਮਾਪਿਆਂ ਅਤੇ ਬੱਚਿਆਂ ਵੱਲੋਂ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਜਥੇਦਾਰ ਗੁਰਪਾਲ ਸਿੰਘ ਗੋਰਾ ਅਤੇ ਸ੍ਰੀਮਤੀ ਰਾਜ ਕੌਰ ਮੁੱਖ ਮਹਿਮਾਨ ਵਜੋਂ ਪੁੱਜੇ।ਸਕੂਲ ਵਿਦਿਆਰਥੀਆਂ ਵੱਲੋਂ ਜਮਾਤ ਅਨੁਸਾਰ ਕ੍ਰਮਵਾਰ ਪੁਜੀਸ਼ਨਾਂ ਕਲਾਸ ਨਰਸਰੀ ਇੰਦਰਪ੍ਰਕਾਸ਼ ਸਿੰਘ ਪਹਿਲਾ ਸਥਾਨ, ਅਵਿਨਾਜ ਸਿੰਘ ਦੂਜਾ ਸਥਾਨ, ਗੁਨਵੀਰ ਸਿੰਘ ਤੀਜਾ ਸਥਾਨ, ਕਲਾਸ ਐਲ.ਕੇ.ਜੀ ਪਰਮਦੀਪ ਕੌਰ ਪਹਿਲਾ ਸਥਾਨ, ਖੁਸ਼ਪਿੰਦਰ ਕੌਰ ਦੂਜਾ ਸਥਾਨ , ਹਰਨਿਮਰਤ ਕੌਰ ਤੀਜਾ ਸਥਾਨ, ਕਲਾਸ ਯੂ.ਕੇ.ਜੀ ਕਰਮਨਦੀਪ ਕੌਰ ਪਹਿਲਾ ਸਥਾਨ, ਸੋਨਮਵੀਰ ਕੌਰ ਦੂਜਾ ਸਥਾਨ, ਲਵਜੋਤ ਸਿੰਘ ਤੀਜਾ ਸਥਾਨ, ਕਲਾਸ ਪਹਿਲੀ ਗੁਨਮਨਪ੍ਰੀਤ ਕੌਰ ਪਹਿਲਾ ਸਥਾਨ, ਪ੍ਰਭਦੀਪ ਸਿੰਘ ਦੂਜਾ ਸਥਾਨ, ਵਾਰਿਸਦੀਪ ਸਿੰਘ ਅਤੇ ਜਸ਼ਨਦੀਪ ਸਿੰਘ ਤੀਜਾ ਸਥਾਨ,ਕਲਾਸ ਦੂਜੀ ਅਰਵੀਨ ਸਿੰਘ ਪਹਿਲਾ ਸਥਾਨ, ਰਨਵੀਰ ਬਰਾੜ ਦੂਜਾ ਸਥਾਨ, ਫਲਕਪ੍ਰੀਤ ਕੌਰ ਤੀਜਾ ਸਥਾਨ, ਕਲਾਸ ਤੀਜੀ ਪ੍ਰਭਜੋਤ ਸਿੰਘ ਪਹਿਲਾ ਸਥਾਨ, ਸੁਖਮਨਦੀਪ ਕੌਰ ਦੂਜਾ ਸਥਾਨ,
ਸਤਨਾਮ ਸਿੰਘ ਤੀਜਾ ਸਥਾਨ, ਕਲਾਸ ਚੌਥੀ ਸ਼ਗਨਦੀਪ ਕੌਰ ਪਹਿਲਾ ਸਥਾਨ, ਜੈਸਮੀਨ ਕੌਰ ਦੂਜਾ ਸਥਾਨ, ਗੁਰਸਹਿਜ ਸਿੰਘ ਤੀਜਾ ਸਥਾਨ, ਕਲਾਸ ਪੰਜਵੀਂ ਗੁਰਮਨ ਕੌਰ ਪਹਿਲਾ ਸਥਾਨ, ਗੁਰਨੂਰ ਕੌਰ ਦੂਜਾ ਸਥਾਨ, ਰੁਪਿੰਦਰ ਸਿੰਘ ਤੀਜਾ ਸਥਾਨ,ਕਲਾਸ ਛੇਵੀਂ ਟਿਮਸਪ੍ਰੀਤ ਕੌਰ ਪਹਿਲਾ ਸਥਾਨ, ਐਵੀਰੋਜ ਕੌਰ ਦੂਜਾ ਸਥਾਨ, ਸਿਮਰਨ ਸਿੰਘ ਤੀਜਾ ਸਥਾਨ, ਕਲਾਸ ਸੱਤਵੀਂ ਅਮਾਨਤ ਕੌਰ ਪਹਿਲਾ ਸਥਾਨ, ਖੁਸ਼ਦੀਪ ਕੌਰ ਦੂਜਾ ਸਥਾਨ, ਖੁਸ਼ਪ੍ਰੀਤ ਕੌਰ ਤੀਜਾ ਸਥਾਨ, ਕਲਾਸ ਅੱਠਵੀਂ ਮੁਸਕਾਨਪ੍ਰੀਤ ਕੌਰ ਪਹਿਲਾ ਸਥਾਨ, ਜੈਸਮੀਨ ਕੌਰ ਦੂਜਾ ਸਥਾਨ, ਹਰਮਨ ਕੌਰ ਅਤੇ ਜੋਬਨਪ੍ਰੀਤ ਕੌਰ ਤੀਜਾ ਸਥਾਨ, ਕਲਾਸ ਨੌਵੀਂ ਸਤਵੀਰ ਕੌਰ ਪਹਿਲਾ ਸਥਾਨ , ਸਿਮਰਤਪਾਲ ਕੌਰ ਦੂਜਾ ਸਥਾਨ, ਭਵਨੀਤ ਕੌਰ ਤੀਜਾ ਸਥਾਨ ਹਾਸਿਲ ਕੀਤੀਆਂ। ਸਟੇਜ ਸੰਚਾਲਨ ਦਵਿੰਦਰ ਸਿੰਘ ਅਤੇ ਮੈਡਮ ਇੰਦਰਪ੍ਰੀਤ ਸ਼ਰਮਾ ਵੱਲੋਂ ਕੀਤਾ ਗਿਆ। ਪਿੰਡ ਫ਼ਕਰਸਰ ਵਾਸੀ ਮਨਪ੍ਰੀਤ ਸਿੰਘ ਬਰਾੜ ਵੱਲੋਂ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਹੋਇਆ ਅਧਿਆਪਕਾਂ ਦੀ ਸ਼ਲਾਘਾ ਕੀਤੀ ਗਈ ਅਤੇ ਸਕੂਲ ਅਧਿਆਪਕ ਰਾਮ ਸਿੰਘ ਵੱਲੋਂ ਸਕੂਲ ਨੀਤੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪ੍ਰਿੰਸੀਪਲ ਵਰਿੰਦਰ ਕੌਰ ਸਿੱਧੂ ਵੱਲੋਂ ਬੱਚਿਆਂ ਨੂੰ ਅਗਲੇ ਵਰ੍ਹੇ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਅਤੇ ਪੁਜੀਸ਼ਨਾਂ ਹਾਸਿਲ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਹੋਇਆ ਇਨਾਮ ਵੰਡੇ ਗਏ। ਪ੍ਰੋਗਰਾਮ ਚ ਸ਼ਮੂਲੀਅਤ ਕਰਨ ਵਾਲੇ ਮਾਪਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਅਧਿਆਪਕਾਂ ਵੱਲੋਂ ਕਰਵਾਈ ਗਈ ਮਿਹਨਤ ਦੀ ਸ਼ਲਾਘਾ ਕੀਤੀ।