ਫੇਸਬੁੱਕ ਆਪਣੇ ਯੂਜ਼ਰਜ਼ ਨੂੰ ਦੇ ਰਹੀ ਕਮਾਈ ਦਾ ਮੌਕਾ,
ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਆਪਣੇ ਯੂਜ਼ਰਜ਼ ਨੂੰ ਕਮਾਈ ਕਰਨ ਦਾ ਨਵਾਂ ਮੌਕਾ ਦੇ ਰਹੀ ਹੈ। ਕੰਪਨੀ ਇਹ ਪੈਸਾ ਸਿਰਫ ਉਨ੍ਹਾਂ ਚੌਣਵੇਂ ਫੇਸਬੁੱਕ ਉਪਭੋਗਤਾਵਾਂ ਨੂੰ ਅਦਾ ਕਰੇਗੀ, ਜਿਹੜੇ ਉਸਦੀ ਆਵਾਜ਼ ਪਛਾਣ ਤਕਨਾਲੋਜੀ(voice recognition technology) ਨੂੰ ਬਿਹਤਰ ਬਣਾਉਣ ਲਈ ਸਾਈਟ 'ਤੇ ਆਪਣੀ ਆਵਾਜ਼ ਰਿਕਾਰਡ ਕਰਨ ਲਈ ਤਿਆਰ ਹੋਣਗੇ। ਹਾਲਾਂਕਿ ਇਸ ਦੇ ਜ਼ਰੀਏ ਇਕ ਫੇਸਬੁੱਕ ਯੂਜ਼ਰ ਸਿਰਫ 5 ਡਾਲਰ ਯਾਨੀ ਕਿ ਤਕਰੀਬਨ 350 ਰੁਪਏ ਦੀ ਕਮਾਈ ਕਰ ਸਕੇਗਾ। ਵੈਸੇ ਇਹ pronunciation ਦਾ ਪ੍ਰੋਗਰਾਮ ਸਿਰਫ ਅਮਰੀਕੀ ਉਪਭੋਗਤਾਵਾਂ ਲਈ ਹੈ। ਇਸਦੇ ਲਈ ਉਪਭੋਗਤਾ ਦੀ ਫ੍ਰੈਂਡ ਸੂਚੀ ਵਿਚ ਘੱਟੋ ਘੱਟ 75 ਵਿਅਕਤੀ ਹੋਣੇ ਚਾਹੀਦੇ ਹਨ। ਇਹ ਪ੍ਰੋਗਰਾਮ ਭਾਰਤ ਜਾਂ ਹੋਰ ਦੇਸ਼ਾਂ ਵਿਚ ਸ਼ੁਰੂ ਕੀਤਾ ਜਾਵੇਗਾ ਜਾਂ ਨਹੀਂ ਇਸ ਬਾਰੇ ਕੰਪਨੀ ਨੇ ਜਾਣਕਾਰੀ ਨਹੀਂ ਦਿੱਤੀ ਹੈ।ਰਿਪੋਰਟ ਵਿਚ ਕਿਹਾ ਗਿਆ, 'ਤੁਹਾਨੂੰ ਆਪਣੀ ਫ੍ਰੈਂਡ ਲਿਸਟ ਵਿਚੋਂ ਦੋਸਤ ਦੇ ਪਹਿਲੇ ਨਾਮ ਨੂੰ ਰਿਕਾਰਡ ਕਰਨਾ ਪਏਗਾ। ਤੁਸੀਂ ਇਸ ਨੂੰ ਵੱਧ ਤੋਂ ਵੱਧ 10 ਦੋਸਤਾਂ ਦੇ ਨਾਮ ਨਾਲ ਅਜਿਹਾ ਕਰ ਸਕੋਗੇ ਅਤੇ ਇਸ ਦੇ ਨਾਲ ਹੀ ਤੁਹਾਨੂੰ ਹਰ ਸਟੇਟਮੈਂਟ ਨੂੰ ਦੋ ਵਾਰ ਰਿਕਾਰਡ ਕਰਨਾ ਹੋਵੇਗਾ। ਇਕ ਸੈੱਟ ਰਿਕਾਰਡਿੰਗ ਪੂਰੀ ਕਰਨ ਤੋਂ ਬਾਅਦ ਤੁਹਾਨੂੰ ਵਿਊਪੁਆਇੰਟਸ ਐਪ ਵਿਚ 200 ਪੁਆਇੰਟ ਮਿਲਣਗੇ। ਹਾਲਾਂਕਿ ਜਦੋਂ ਤੱਕ ਤੁਸੀਂ 10,000 ਪੁਆਇੰਟ ਪੂਰੇ ਨਹੀਂ ਕਰ ਲੈਂਦੇ ਤੁਹਾਨੂੰ ਉਦੋਂ ਤੱਕ ਪੈਸਾ ਨਹੀਂ ਮਿਲੇਗਾ। ਪੈਸਿਆਂ ਦਾ ਲੈਣ-ਦੇਣ PayPal ਦੁਆਰਾ ਕੀਤਾ ਜਾਵੇਗਾ। ਫੇਸਬੁੱਕ ਨੇ ਇਹ ਐਲਾਨ ਅਜਿਹੇ ਸਮੇਂ ਕੀਤਾ ਹੈ ਜਦੋਂ ਐਪਲ, ਮਾਈਕ੍ਰੋਸਾਫਟ, ਐਮਾਜ਼ੋਨ ਅਤੇ ਗੂਗਲ ਵਰਗੀਆਂ ਕਈ ਤਕਨੀਕੀ ਕੰਪਨੀਆਂ ਨੇ ਉਸ ਰਿਪੋਰਟ ਦੇ ਬਾਅਦ ਆਪਣੇ ਆਡੀਓ ਟ੍ਰਾਂਸਕ੍ਰਿਪਸ਼ਨ ਪ੍ਰੋਗਰਾਮਾਂ ਨੂੰ ਰੋਕ ਦਿੱਤਾ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਥਰਡ ਪਾਰਟੀ ਦੇ ਠੇਕੇਦਾਰ(contractor) ਆਡੀਓ ਰਿਕਾਰਡਿੰਗ ਸੁਣ ਰਹੇ ਹਨ। ਇਸ ਦੌਰਾਨ ਫੇਸਬੁੱਕ ਵਲੋਂ ਵੋਆਇਸ ਰੀਕੋਗਨੀਸ਼ਨ ਟੈਕਨਾਲੋਜੀ 'ਤੇ ਪੈਸੇ ਦੇ ਕੇ ਉਪਭੋਗਤਾਵਾਂ ਨੂੰ ਸ਼ਾਮਲ ਕਰਨ ਦੇ ਪਿੱਛੇ ਡਾਟਾ ਪ੍ਰਾਈਵੇਸੀ ਵਰਗੀ ਗੇਮ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਡਾਟਾ ਦੀ ਪ੍ਰਾਈਵੇਸੀ ਨੂੰ ਲੈ ਫੇਸਬੁੱਕ ਦੀ ਕਾਰਗੁਜ਼ਾਰੀ ਜੱਗਜ਼ਾਹਰ ਹੈ।