ਵਾਟਰ ਵਰਕਸ ਦੀ ਕੰਧ ਦੀ ਉਸਾਰੀ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਐਡਵਰਡ ਗੰਜ ਵਿਖੇ ਹੋਣਗੇ ਇਲਾਕਾ ਨਿਵਾਸੀਆਂ ਦੇ ਰੂਬਰੂ
ਮਲੋਟ: ਅੱਜ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਡਾ. ਬਲਜੀਤ ਕੌਰ 11 ਵਜੇ ਦੇ ਕਰੀਬ ਵਾਟਰ ਵਰਕਸ ਦੇ ਕੰਧ ਦੀ ਉਸਾਰੀ ਲਈ ਨੀਂਹ ਪੱਥਰ ਰੱਖਣਗੇ। ਇਸਤੋਂ ਬਾਅਦ ਨਿੱਜੀ ਅਤੇ ਸਾਂਝੇ ਅਧੂਰੇ ਪਏ ਮਸਲਿਆਂ ਦੇ ਹੱਲ ਕਰਨ ਲਈ ਐਡਵਰਡ ਗੰਜ ਦਫਤਰ ਵਿਖੇ
ਸਾਰੇ ਵਿਭਾਗਾਂ ਨਾਲ ਸੰਬੰਧਿਤ ਅਫਸਰਾਂ ਨੂੰ ਬੁਲਾਇਆ ਗਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਆਪਣੇ ਮਸਲੇ ਲੈ ਕੇ 11:30 ਵਜੇ ਐਡਵਰਡ ਗੰਜ ਮਲੋਟ ਵਿਖੇ ਪਹੁੰਚਣ। Author: Malout Live