ਡੇਂਗੂ ਵਿਰੁੱਧ ਗਤੀਵਿਧੀਆਂ ਜਾਰੀ ਸਿਹਤ ਵਿਭਾਗ ਅਤੇ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਕੀਤੀਆਂ ਗਈਆਂ ਗਤੀਵਿਧੀਆਂ: ਜ਼ਿਲ੍ਹਾ ਐਪੀਡਮੈਲੋਜਿਸਟ
ਸ਼੍ਰੀ ਮੁਕਤਸਰ ਸਾਹਿਬ :- ਨੈਸ਼ਨਲ ਵੈਕਟਰ ਬੋਰਨ ਡਿਸੀਜ਼ ਕੰਟਰੋਲ ਪ੍ਰੋਗ੍ਰਾਮ ਅਧੀਨ ਵੱਖ ਵੱਖ ਬਿਮਾਰੀਆਂ ਦੇ ਫੈਲਣ ਤੋਂ ਬਚਾਓ ਲਈ ਸਿਵਲ ਸਰਜਨ ਡਾ ਰੰਜੂ ਸਿੰਗਲਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਅਤੇ ਡਾ ਸੀਮਾ ਗੋਇਲ ਅਤੇ ਡਾ ਵਿਕਰਮ ਅਸੀਜਾ ਜ਼ਿਲ੍ਹਾ ਐਪੀਡਿਮੈਲੋਜਿਸਟ ਯੋਗ ਅਗਵਾਈ ਵਿੱਚ ਸ਼੍ਰੀ ਮੁਕਤਸਰ ਸਾਹਿਬ ਸ਼ਹਿਰ ਅਧੀਨ ਵੱਖ ਵੱਖ ਸਥਾਨਾਂ ਤੇ ਡੇਂਗੂ ਅਤੇ ਮਲੇਰੀਆ ਦਾ ਲਾਰਵਾ ਖਤਮ ਕਰਨ ਲਈ ਟੈਮੀਫਾਸ ਦਾ ਸਪਰੇਅ ਲਗਾਤਾਰ ਜਾਰੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਡਾ. ਸੀਮਾ ਗੋਇਲ ਨੇ ਦੱਸਿਆ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਮਲੇਰੀਆ ਅਤੇ ਡੇੱਗੂ ਗਤੀਵਿਧੀਆਂ ਲਗਾਤਾਰੀ ਜਾਰੀ ਹਨ। ਉਹਨਾਂ ਇਹ ਵੀ ਅਪੀਲ ਕੀਤੀ ਕਿ ਡੇਂਗੂ ਤੋਂ ਬਚਣ ਲਈ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ।
ਟੀਮ ਇੰਚਾਰਜ ਜ਼ਿਲ੍ਹਾ ਹੈਲਥ ਇੰਸਪੈਕਟਰ ਲਾਲ ਚੰਦ, ਕੁਲਵਿੰਦਰ ਸਿੰਘ, ਸੰਦੀਪ ਕੁਮਾਰ, ਗੁਰਸੇਵਕ ਸਿੰਘ ਅਤੇ ਅਮਨਦੀਪ ਸਿੰਘ ਅਤੇ ਨਰਿੰਦਰ ਸਿੰਘ ਪੰਮਾ ਸੰਧੂ ਸਮਾਜ ਸੇਵੀ ਦਾ ਵਿਸ਼ੇਬ ਸਹਿਯੋਗ ਰਿਹਾ। ਇਸ ਸਮੇਂ ਮਾਡਲ ਟਾਊਨ, ਰੇਲਵੇ ਲਾਈਨ ਦੇ ਨਾਲ ਪਿੰਡ ਉਦੇਕਰਨ ਤੱਕ ਸਪਰੇਅ ਕੀਤੀ ਗਈ। ਡਾ. ਸੀਮਾ ਗੌਇਲ ਨੇ ਦੱਸਿਆ ਕਿ ਇਹ ਸੀਜਨ ਡੇਂਗੂ ਚਿਕਨਗੁਨੀਆ ਫੈਲਾਉਣ ਵਾਲੇ ਮੱਛਰਾਂ ਲਈ ਢੁਕਵਾਂ ਹੇੈ ਜੋ ਕਿ ਇੱਕ ਹਫਤੇ ਤੋਂ ਵੱਧ ਖੜ੍ਹੇ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ ਇਸ ਦੇ ਬਚਾਓ ਲਈ ਸਾਨੂੰ ਹਰ ਹਫਤੇ ਕੂਲਰ, ਗਮਲੇ ਫਰਿਜ ਦੀ ਟਰੇਅ ਮਨੀ ਪਲਾਂਟ ਬਰਤਨ, ਕਬਾੜ, ਟਾਇਰਜ਼ ਆਦਿ ਦਾ ਪਾਣੀ ਚੈੱਕ ਕਰਕੇ ਨਿਪਟਾਰਾ ਕਰਨਾ ਚਾਹੀਦਾ ਹੈ ਅਤੇ ਸਾਫ਼ ਕਰਨ ਉਪਰੰਤ ਦੁਬਾਰਾ ਸਾਫ਼ ਪਾਣੀ ਭਰਨਾ ਚਾਹੀਦਾ ਹੈ। ਡੇਂਗੂ ਦੇ ਲੱਛਣ ਪਾਏ ਜਾਣ ਤੇ ਨੇੜੇ ਦੇ ਸਿਹਤ ਕੇਂਦਰ/ਸਰਕਾਰੀ ਹਸਪਤਾਲ ਵਿਖੇ ਆਪਣਾ ਇਲਾਜ/ਟੈਸਟ ਮੁਫ਼ਤ ਕਰਵਾਉਣੇ ਚਾਹੀਦੇ ਹਨ।ਉਹਨਾਂ ਦੱਸਿਆ ਕਿ ਆਪਣੇ ਮੋਬਾ਼ਿੲਲ ਫੋਨ ਤੇ ਡੇਂਗੂ ਐਪ ਡਾਉਨਲੋਡ ਕਰਕੇ ਡੇਂਗੂ ਬਾਰੇ ਸੰਪੂਰਨ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।