ਸਰਕਾਰੀ ਕਾਲਜ ਦਾਨੇਵਾਲਾ, ਮਲੋਟ ਵਿਖੇ ਕਰਵਾਇਆ ਗਿਆ ਮੋਟੀਵੇਸ਼ਨਲ ਸੈਸ਼ਨ

ਮਲੋਟ : ਸਰਕਾਰੀ ਕਾਲਜ ਦਾਨੇਵਾਲਾ, ਮਲੋਟ ਵਿਖੇ ਡਾਇਰੈਕਟਰ ਉੱਚੇਰੀ ਸਿੱਖਿਆ ਵਿਭਾਗ ਪੰਜਾਬ, ਐੱਸ.ਏ.ਐੱਸ ਨਗਰ ਦੇ ਆਦੇਸ਼ਾਂ ਤਹਿਤ ਪ੍ਰਿੰਸੀਪਲ ਡਾ. ਜਯੋਤਸਨਾ ਦੀ ਸਰਪ੍ਰਸਤੀ ਅਤੇ ਨੋਡਲ ਅਫ਼ਸਰ ਪ੍ਰੋ. ਕੀਰਤੀ ਸੁਖੀਜਾ ਦੀ ਅਗਵਾਈ ਹੇਠ ਇਨੋਵੇਸ਼ਨ ਕੌਂਸਲ ਵੱਲੋਂ ਮੇਰੀ ਕਹਾਣੀ ਤਹਿਤ ਮੋਟੀਵੇਸ਼ਨਲ ਸੈਸ਼ਨ ਕਰਵਾਇਆ ਗਿਆ। ਇਸ ਵਿੱਚ ਸ. ਸਾਹਿਬ ਸਿੰਘ ਪ੍ਰੇਰਣਾਦਾਇਕ ਬੁਲਾਰੇ ਵੱਜੋਂ ਸ਼ਾਮਿਲ ਹੋਏ। ਆਰੰਭ ਵਿੱਚ ਪ੍ਰੋ.ਆਰ.ਕੇ ਉੱਪਲ ਨੇ ਮੁੱਖ ਬੁਲਾਰੇ ਦੀ ਜਾਣ ਪਹਿਚਾਣ ਕਰਵਾਉਂਦੇ ਹੋਏ ਇਸ ਸੈਸ਼ਨ ਦੇ ਉਦੇਸ਼ ਤੋਂ ਜਾਣੂੰ ਕਰਵਾਇਆ। ਇਸ ਉਪਰੰਤ ਸ. ਸਾਹਿਬ ਸਿੰਘ ਨੇ ਆਪਣੇ ਜੀਵਨ ਦੇ ਮਿੱਠੇ ਅਤੇ ਕੌੜੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਤਮ ਨਿਰਭਰ ਤੇ ਉੱਦਮੀ ਬਣਨ ਦੀ ਗੱਲ ਕਰਦੇ ਹੋਏ ਆਪਣੇ ਜੀਵਨ ਸੰਘਰਸ਼ ਤੇ ਪ੍ਰਾਪਤੀਆਂ ਬਾਰੇ ਦੱਸਿਆ।

ਉਨ੍ਹਾਂ ਵੱਲੋਂ ਚਲਾਏ ਜਾ ਰਹੇ ਸਕੂਲ ਦੀ ਤਰੱਕੀ ਅਤੇ ਸਫ਼ਲਤਾ ਬਾਰੇ ਵੀ ਦੱਸਿਆ ਗਿਆ ਅਤੇ ਇਹ ਵੀ ਕਿਹਾ ਕਿ ਕਿਸੇ ਵੀ ਕਾਰੋਬਾਰ ਵਿੱਚ ਸਫਲ ਹੋਣ ਲਈ ਦਿੱਲ ਵਿੱਚ ਜਜ਼ਬਾ ਅਤੇ ਨੇਕ ਨੀਅਤ ਹੋਣੀ ਚਾਹੀਦੀ ਹੈ। ਇਸ ਦੌਰਾਨ ਉਨਾਂ ਨੇ ਸਫਲ ਉੱਦਮੀਆਂ ਦੀਆਂ ਉਦਾਹਰਣਾਂ ਦੇ ਕੇ ਵਿਦਿਆਰਥੀਆਂ ਨੂੰ ਜਾਗਰੂਕ ਅਤੇ ਉਤਸ਼ਾਹਿਤ ਕੀਤਾ। ਅਖੀਰ ਵਿੱਚ ਕਾਲਜ ਇੰਚਾਰਜ ਪ੍ਰੋ. ਕੀਰਤੀ ਸੁਖੀਜਾ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਾਲਜ ਦੇ ਇੰਚਾਰਜ ਪ੍ਰੋ. ਕੀਰਤੀ ਸੁਖੀਜਾ, ਪ੍ਰੋ. ਆਸ਼ਾ, ਡਾ. ਆਰ.ਕੇ ਉੱਪਲ, ਪ੍ਰੋ. ਨੀਲਮ ਉੱਪਲ ਅਤੇ ਮੈਡਮ ਕੇਜ਼ੀਆ ਮੌਜੂਦ ਰਹੇ। Author : Malout Live