ਦਿਵਿਆਂਗ ਬੱਚਿਆਂ ਦੀ ਸਹਾਇਤਾ ਲਈ ਕੋਈ ਵੀ ਵਿਅਕਤੀ ਸਵੈ-ਇਛੁੱਕ ਤਰੀਕੇ ਨਾਲ ਬਣ ਸਕਦੇ ਹਨ ਲਿਖਾਰੀ ਜਾਂ ਪਾਠਕ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜੋ ਦਿਵਿਆਂਗ ਬੱਚੇ 40 ਪ੍ਰਤੀਸ਼ਤ ਜਾਂ ਇਸ ਤੋਂ ਉੱਪਰ ਦਿਵਿਆਂਗ ਹਨ, ਉਨ੍ਹਾਂ ਨੂੰ ਪੇਪਰ ਦੇਣ ਸੰਬੰਧੀ ਲਿਖਾਰੀ ਜਾਂ ਪਾਠਕ/ਪੜ੍ਹਣ ਵਾਲੇ (ਰੀਡਰ) ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਬੱਚਿਆਂ ਦੀ ਮੱਦਦ ਲਈ ਇਕ ਲਿਸਟ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਬਣਾਈ ਜਾ ਰਹੀ ਹੈ, ਜਿਸ ਅਨੁਸਾਰ ਜੋ ਵਿਅਕਤੀ ਸਵੈ-ਇਛੁੱਕ ਤਰੀਕੇ ਨਾਲ ਇਹਨਾਂ ਬੱਚਿਆਂ ਲਈ ਲਿਖਾਰੀ ਜਾਂ ਪਾਠਕ ਬਣ ਸਕਦੇ ਹਨ ਉਹ ਆਪਣੇ ਪਹਿਚਾਣ ਪੱਤਰ ਨਾਲ 06 ਜੁਲਾਈ-2023 ਦੁਪਿਹਰ 2 ਵਜੇ ਤੱਕ ਕਮਰਾ ਨੰਬਰ 7, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸ਼੍ਰੀ ਮੁਕਤਸਰ ਸਾਹਿਬ ਵਿਖੇ ਸੰਪਰਕ ਸਕਦੇ ਹਨ। Author: Malout Live