ਐੱਸ.ਡੀ ਸਕੂਲ ਰੱਥੜੀਆਂ ਦੇ ਖਿਡਾਰੀ ਸਾਹਿਲ ਨੇ ਨੈਸ਼ਨਲ ਸਕੂਲ ਖੇਡਾਂ ਵਿੱਚ ਜਿੱਤਿਆ ਸਿਲਵਰ ਮੈਡਲ

ਮਲੋਟ: ਐੱਸ.ਡੀ ਸਕੂਲ ਰੱਥੜੀਆਂ ਦੇ ਖਿਡਾਰੀ ਸਾਹਿਲ ਪੁੱਤਰ ਕੇਵਲ ਕ੍ਰਿਸ਼ਨ ਨੇ ਸਕੂਲ ਗੇਮ ਫੈਡਰੇਸ਼ਨ ਆਫ ਇੰਡੀਆ ਵੱਲੋਂ ਦਿੱਲੀ ਵਿੱਚ ਕਰਵਾਈਆਂ ਗਈਆਂ ਖੇਡਾਂ ਅੰਡਰ-19 ਬਾਸਕਟਬਾਲ ਵਿੱਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸਿਲਵਰ ਮੈਡਲ ਹਾਸਿਲ ਕੀਤਾ। ਸਕੂਲ ਦੇ ਇੱਕ ਹੋਰ ਹੋਣਹਾਰ ਖਿਡਾਰੀ ਨੇ ਇਹਨਾਂ ਖੇਡਾਂ ਵਿੱਚ ਅੰਡਰ-19 ਹੈਂਡਬਾਲ ਵਿੱਚ ਰੁਪੇਸ਼ ਪੁਰੀ ਪੁੱਤਰ ਰਮਨ ਕੁਮਾਰ ਨੇ ਵੀ ਵਧੀਆ ਖੇਡ ਦਾ

ਪ੍ਰਦਰਸ਼ਨ ਕਰਦਿਆਂ ਹੋਇਆਂ ਚੌਥਾ ਸਥਾਨ ਪ੍ਰਾਪਤ ਕੀਤਾ। ਇਸ ਪ੍ਰਾਪਤੀ ਤੇ ਖੁਸ਼ੀ ਜ਼ਾਹਿਰ ਕਰਦਿਆਂ ਚੇਅਰਮੈਨ ਸ਼੍ਰੀ ਰਾਜਿੰਦਰ ਗਰਗ, ਮੈਨੇਜਰ ਸ਼੍ਰੀ ਵਿਕਾਸ ਗੋਇਲ, ਸਮੂਹ ਕਮੇਟੀ ਮੈਂਬਰਜ ਅਤੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਪੂਜਾ ਕਾਮਰਾ ਨੇ ਖਿਡਾਰੀ ਸਾਹਿਲ, ਰੁਪੇਸ਼ ਪੁਰੀ ਅਤੇ ਬਲਕਾਰ ਸਿੰਘ ਡੀ.ਪੀ.ਈ ਨੂੰ ਵਧਾਈ ਦਿੱਤੀ ਅਤੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। Author: Malout Live