ਬਲਾਕ ਮਲੋਟ ਦੀ ਡੇਰਾ ਸੱਚਾ ਸੌਦਾ ਦੀ ਸੰਗਤ ਨੇ ਵੰਡਿਆ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ
ਮਲੋਟ:- ਮਾਨਵਤਾ ਭਲਾਈ ਕਾਰਜਾਂ ਦੀ ਲੜੀ ਨੂੰ ਹੋਰ ਅੱਗੇ ਵਧਾਉਂਦੇ ਹੋਏ ਬਲਾਕ ਮਲੋਟ ਦੀ ਡੇਰਾ ਸੱਚਾ ਸੌਦਾ ਦੀ ਸੰਗਤ ਵੱਲੋਂ ਬੀਤੇ ਐਂਤਵਾਰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਦੌਰਾਨ ਜਾਣਕਾਰੀ ਦਿੰਦਿਆਂ ਜਿੰਮੇਵਾਰ ਰਮੇਸ਼ ਠਕਰਾਲ ਇੰਸਾਂ, ਸੱਤਪਾਲ ਇੰਸਾਂ, ਸ਼ੰਭੂ ਇੰਸਾਂ, ਪ੍ਰਦੀਪ ਇੰਸਾਂ, ਗੋਪਾਲ ਇੰਸਾਂ, ਸੇਵਾਦਾਰ ਸੁਰੇਸ਼ ਗੋਇਲ ਇੰਸਾਂ, ਸ਼ੰਕਰ ਇੰਸਾਂ, ਮੋਹਿਤ ਭੋਲਾ ਇੰਸਾਂ, ਰਿੰਕੂ ਬੁਰਜਾਂ ਇੰਸਾਂ, ਸੁਨੀਲ ਜਿੰਦਲ ਇੰਸਾਂ, ਵਜ਼ੀਰ ਇੰਸਾਂ ਨੇ ਦੱਸਿਆ ਬਲਾਕ ਮਲੋਟ ਦੀ ਸਾਧ-ਸੰਗਤ ਵੱਲੋਂ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ
ਅਤੇ ਇਸ ਮਹੀਨੇ ਵੀ 48 ਲੋੜਵੰਦ ਪਰਿਵਾਰਾਂ ਨੂੰ ਸ਼੍ਰੀ ਵੇਦ ਪ੍ਰਕਾਸ਼ ਗੋਇਲ ਅਤੇ ਸਮੂਹ ਗੋਇਲ ਪਰਿਵਾਰ ਦੇ ਸਹਿਯੋਗ ਨਾਲ ਰਾਸ਼ਨ ਵੰਡਿਆ ਗਿਆ। ਜ਼ਿੰਮੇਵਾਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੁਆਰਾ ਮਾਨਵਤਾ ਦੀ ਭਲਾਈ ਲਈ ਚਲਾਏ 140 ਮਾਨਵਤਾ ਭਲਾਈ ਕਾਰਜ ਬਲਾਕ ਮਲੋਟ ਦੀ ਸਾਧ-ਸੰਗਤ ਦੁਆਰਾ ਵੱਧ ਚੜ੍ਹ ਕੇ ਕੀਤੇ ਜਾ ਰਹੇ ਹਨ ਅਤੇ ਇਸੇ ਲੜੀ ਤਹਿਤ ਸਾਲ 2022 ਵਿੱਚ ਹੁਣ ਤੱਕ ਫੂਡ ਬੈਂਕ ਵਿੱਚੋਂ 7 ਮਹੀਨਿਆਂ 'ਚ 335 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾ ਚੁੱਕਿਆ ਹੈ। Author: Malout Live