ਮਲੋਟ ਬਲੱਡ ਗਰੁੱਪ ਸੰਸਥਾ ਨੂੰ ਮਿਲਿਆ 37ਵਾਂ ਸੇਵਾ ਪੁਰਸਕਾਰ ਅਤੇ ਪਹਿਲਾ ਅੰਤਰਰਾਸ਼ਟਰੀ ਪੁਰਸਕਾਰ

ਮਲੋਟ:- ਮਲੋਟ ਬਲੱਡ ਗਰੁੱਪ ਸੰਸਥਾ ਦੇ ਸੰਸਥਾਪਕ ਅਤੇ ਚੇਅਰਮੈਨ ਚਿੰਟੂ ਬੱਠਲਾ ਨੇ ਦੱਸਿਆ ਕਿ ਪਿਛਲੇ ਸਾਲ ਕੋਰੋਨਾ ਦੌਰਾਨ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ 'ਤੇ ਨੈਸ਼ਨਲ ਇੰਟੈਗਰੇਟਿਡ ਫੋਰਮ ਆਫ਼ ਆਰਟਿਸਟ ਐਂਡ ਐਕਟੀਵਿਸਟ (ਨਿਫਾ) ਵੱਲੋਂ 1476 ਖੂਨਦਾਨ ਕੈਂਪ ਲਗਾਏ ਗਏ ਸਨ। 23 ਮਾਰਚ ਨੂੰ ਵੀ ਖੂਨਦਾਨ ਕੈਂਪ ਲਗਾਏ ਗਏ ਸਨ ਜਿਸ ਵਿੱਚ 97744 ਖੂਨ ਯੂਨਿਟ ਇਕੱਤਰ ਕੀਤੇ ਗਏ ਸਨ। ਮਲੋਟ ਬਲੱਡ ਗਰੁੱਪ ਸੰਸਥਾ ਨੇ ਇਸ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਹੋਏ ਖੂਨਦਾਨ ਕੈਂਪ ਲਗਾਇਆ। ਜਿਸ ਲਈ ਉਹਨਾਂ ਦੀ ਸੰਸਥਾ ਨੂੰ world book of records London ਤੋਂ ਭਾਗੀਦਾਰੀ ਸਰਟੀਫਿਕੇਟ ਅਤੇ NIFA ਦੀ ਤਰਫੋਂ international life saver Award ਨਾਲ ਲਾਅ ਭਵਨ ਚੰਡੀਗੜ੍ਹ ਵਿਖੇ ਆਯੋਜਿਤ ਸਨਮਾਨ ਸਮਾਰੋਹ ਵਿੱਚ ਸਨਮਾਨਿਤ ਕੀਤਾ ਗਿਆ।

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਮਾਨਯੋਗ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਚਿੰਟੂ ਬੱਠਲਾ ਅਤੇ ਗਗਨ ਨਹਿਰਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਖੇਤਰੀ ਪਾਸਪੋਰਟ ਸੀਨੀਅਰ ਅਫ਼ਸਰ ਸ਼੍ਰੀ ਸ਼ਿਬਾਸ ਕਬੀਰਾਜ ਪਦਮ ਸ਼੍ਰੀ ਐਵਾਰਡ ਲਈ ਚੁਣੇ ਗਏ। ਸ਼੍ਰੀ ਜਗਜੀਤ ਸਿੰਘ ਦਰਦੀ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਸ਼੍ਰੀ ਰਾਜ ਕੁਮਾਰ ਚੌਹਾਨ, NIFA ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਪ੍ਰੀਤ ਸਿੰਘ ਅਤੇ ਬਹੁਤ ਸਾਰੇ ਲੋਕ ਹਾਜ਼ਿਰ ਸਨ। ਖੂਨਦਾਨ ਨੂੰ ਪਵਿੱਤਰ ਕਾਰਜ ਦੱਸਦਿਆਂ ਮਾਨਯੋਗ ਰਾਜਪਾਲ ਨੇ ਖੂਨਦਾਨ ਕੈਂਪ ਲਗਾਉਣ ਵਾਲੀਆਂ ਸੰਸਥਾਵਾਂ ਅਤੇ ਖੂਨਦਾਨੀਆਂ ਨੂੰ ਵਧਾਈ ਦਿੱਤੀ। ਚਿੰਟੂ ਬੱਠਲਾ ਨੇ ਕਿਹਾ ਕਿ ਇਹ ਸਨਮਾਨ ਮਿਲਣਾ ਉਹਨਾਂ ਲਈ ਅਤੇ ਉਹਨਾਂ ਦੀ ਸੰਸਥਾ ਦੇ ਹਰ ਮੈਂਬਰ ਲਈ ਮਾਣ ਵਾਲੀ ਗੱਲ ਹੈ। ਉਹਨਾਂ ਇਸ ਵੱਡੀ ਪ੍ਰਾਪਤੀ ਲਈ ਮਲੋਟ ਬਲੱਡ ਗਰੁੱਪ ਸੰਸਥਾ ਦੇ ਸਮੂਹ ਮੈਂਬਰਾਂ, ਖੂਨਦਾਨੀਆਂ ਅਤੇ ਸਤਿਕਾਰਯੋਗ ਜਨਤਾ ਅਤੇ ਸੰਸਥਾ ਨਾਲ ਸਿੱਧੇ ਅਤੇ ਅਸਿੱਧੇ ਤੌਰ 'ਤੇ ਜੁੜੇ ਸਮੂਹ ਸਾਥੀਆਂ ਦਾ ਤਹਿ-ਦਿਲੋਂ ਧੰਨਵਾਦ ਕੀਤਾ।