ਜਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਡੀ ਮੁਹਿਮ ਤਹਿਤ ਇੱਕ ਵਿਅਕਤੀ ਨੂੰ 02 ਕਿਲੋ 400 ਗ੍ਰਾਮ ਅਫੀਮ ਸਮੇਤ ਕੀਤਾ ਕਾਬੂ

ਮਲੋਟ:- ਸ਼੍ਰੀ ਸੰਦੀਪ ਕੁਮਾਰ ਮਲਿਕ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹਾ ਅੰਦਰ ਨਸ਼ਿਆ ਖਿਲਾਫ਼ ਵਿੱਡੀ ਮੁਹਿੰਮ ਤਹਿਤ ਸ਼੍ਰੀ ਮੋਹਨ ਲਾਲ ਐੱਸ.ਪੀ (ਡੀ) ਅਤੇ ਸ਼੍ਰੀ ਜਸਪਾਲ ਸਿੰਘ ਢਿੱਲੋਂ ਡੀ.ਐੱਸ.ਪੀ ਮਲੋਟ ਦੀ ਨਿਗਰਾਨੀ ਹੇਠ ਇੰਸ. ਅਮਨਦੀਪ ਸਿੰਘ ਮੁੱਖ ਅਫਸਰ ਥਾਣਾ ਲੰਬੀ ਅਤੇ ਪੁਲਿਸ ਪਾਰਟੀ ਵੱਲੋਂ 02 ਕਿਲੋ 400 ਗ੍ਰਾਮ ਅਫੀਮ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਮੁਤਾਬਿਕ ਮਿਤੀ ਬੀਤੇ ਦਿਨ ਏ.ਐੱਸ.ਆਈ ਜਸਬੀਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਪਿੰਡ ਭੀਟੀਵਾਲਾ ਤੋਂ ਲਿੰਕ ਰੋਡ ਸੂਏ ਦੇ ਨਾਲ-ਨਾਲ ਰਾਹੀਂ                          

ਪਿੰਡ ਕੰਦੂ ਖੇੜਾ ਨੂੰ ਨਿਕਲਦੇ ਖਾਲ ਪਰ ਇੱਕ ਮੋਨਾ ਨੌਜਵਾਨ ਆਪਣੇ ਅੱਗੇ ਇੱਕ ਮੋਮੀ ਲਿਫਾਫਾ ਖੋਲ ਕੇ ਬੈਠਾ ਦਿਖਾਈ ਦਿੱਤਾ ਜਿਸਨੂੰ ਪੁਲਿਸ ਵੱਲੋਂ ਕਾਬੂ ਕਰ ਕੇ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਦਾਨਿਸ਼ ਬਖਸ਼ੀ ਪੁੱਤਰ ਸੁਨੀਲ਼ ਬਖਸ਼ੀ ਵਾਸੀ ਫੇਸ ਨੰਬਰ 01, ਨੇੜੇ ਦੁਰਗਾ ਮੰਦਰ ਬਠਿੰਡਾ ਦੱਸਿਆ, ਜਿਸ ਪਾਸ ਪਏ ਮੋਮੀ ਲਿਫਾਫਾ ਨੂੰ ਚੈੱਕ ਕਰਨ ਤੇ ਉਸ ਅੰਦਰ ਅਫੀਮ ਬ੍ਰਾਮਦ ਹੋਈ। ਜਿਸਦਾ ਕੰਪਿਊਟਰ ਕੰਡਾ ਰਾਹੀ ਵਜਨ ਕਰਨ ਤੇ ਸਮੇਤ ਪਾਰਦਰਸ਼ੀ ਲਿਫਾਫਾ 2 ਕਿੱਲੋ 400 ਗ੍ਰਾਮ ਅਫੀਮ ਹੋਈ। ਜਿਸ ਤੋਂ ਪੁਲਿਸ ਵੱਲੋਂ ਮੁਕੱਦਮਾ ਨੰਬਰ 48 ਮਿਤੀ 07,03.22 ਅ/ਧ 18 (B)/61/85 NDPS Act ਥਾਣਾ ਲੰਬੀ ਤਹਿਤ ਦਾਨਿਸ਼ ਬਖਸ਼ੀ ਪੁੱਤਰ ਸੁਨੀਲ਼ ਬਖਸ਼ੀ ਵਾਸੀ ਫੇਸ ਨੰਬਰ 1, ਨੇੜੇ ਦੁਰਗਾ ਮੰਦਰ ਬਠਿੰਡਾ ਦੇ ਖਿਲਾਫ ਥਾਣਾ ਲੰਬੀ ਵਿਖੇ ਦਰਜ ਰਜਿਸਟਰ ਕਰ ਪੁਲਿਸ ਵੱਲੋਂ ਅੱਗੇ ਤਫਤੀਸ਼ ਜਾਰੀ ਹੈ।