ਮਲੋਟ ਵਿੱਚ ਆਮ ਆਦਮੀ ਪਾਰਟੀ ਵਿੱਚ ਵੱਡੀ ਬਗਾਵਤ, ਪਾਰਟੀ ਆਗੂਆਂ ਨੇ ਮੋੜਿਆ ਮੂੰਹ

ਮਲੋਟ ਵਿੱਚ ਨਗਰ ਕੌਂਸਲ ਚੋਣਾਂ-2026 ਦੇ ਇਸ ਦੌਰ ਵਿੱਚ ਕਾਫੀ ਹਲਚਲ ਨਜ਼ਰ ਆ ਰਹੀ ਹੈ। ਇਸੇ ਦੇ ਚਲਦਿਆਂ ਮਲੋਟ ਵਿੱਚ ਆਮ ਆਦਮੀ ਪਾਰਟੀ ਵਿੱਚ ਵੱਡੀ ਹਲਚਲ ਨਜ਼ਰ ਆਈ ਹੈ। ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਪਰਮਜੀਤ ਗਿੱਲ ਸਣੇ ਕਈ ਵਰਕਰਾਂ ਨੇ ਪਾਰਟੀ ਤੋਂ ਨਾਰਾਜ਼ ਹੁੰਦਿਆਂ ਮੂੰਹ ਮੋੜ ਲਿਆ ਹੈ।

ਮਲੋਟ : ਮਲੋਟ ਵਿੱਚ ਨਗਰ ਕੌਂਸਲ ਚੋਣਾਂ-2026 ਦੇ ਇਸ ਦੌਰ ਵਿੱਚ ਕਾਫੀ ਹਲਚਲ ਨਜ਼ਰ ਆ ਰਹੀ ਹੈ। ਇਸੇ ਦੇ ਚਲਦਿਆਂ ਮਲੋਟ ਵਿੱਚ ਆਮ ਆਦਮੀ ਪਾਰਟੀ ਵਿੱਚ ਵੱਡੀ ਹਲਚਲ ਨਜ਼ਰ ਆਈ ਹੈ। ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਪਰਮਜੀਤ ਗਿੱਲ ਸਣੇ ਕਈ ਵਰਕਰਾਂ ਨੇ ਪਾਰਟੀ ਤੋਂ ਨਾਰਾਜ਼ ਹੁੰਦਿਆਂ ਮੂੰਹ ਮੋੜ ਲਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਪਰਮਜੀਤ ਗਿੱਲ ਨੇ ਦੱਸਿਆ ਕਿ ਜੋ ਵਰਕਰ ਪਾਰਟੀ ਨਾਲ ਸ਼ੁਰੂ ਤੋਂ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ, ਪਾਰਟੀ ਨੂੰ ਉਨ੍ਹਾਂ ਨੂੰ ਪਹਿਲ ਦੇ ਅਧਾਰ ਤੇ ਟਿਕਟ ਦੇਣੀ ਚਾਹੀਦੀ ਸੀ, ਪਰ ਪਾਰਟੀ ਨੇ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਆਏ ਨੁਮਾਇੰਦਿਆਂ ਨੂੰ ਟਿਕਟ ਦੇ ਦਿੱਤੀ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਇਸ ਗੱਲ ਤੇ ਵਿਚਾਰ ਕਰਨਾ ਕਰਨਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਜੇਕਰ ਪਾਰਟੀ ਉਨ੍ਹਾਂ ਦੇ ਪੁਰਾਣੇ ਵਰਕਰਾਂ ਨੂੰ ਟਿਕਟ ਨਹੀਂ ਦਿੰਦੀ ਹੈ ਤਾਂ ਮਜਬੂਰਨ ਉਨ੍ਹਾਂ ਨੂੰ ਪਾਰਟੀ ਨੂੰ ਛੱਡਣਾਂ ਪਵੇਗਾ। ਚੋਣਾਂ ਦੇ ਇਸ ਦੌਰ ਵਿੱਚ ਪਾਰਟੀ ਵਿੱਚ ਇਸ ਤਰ੍ਹਾਂ ਦੀ ਹਲਚਲ ਪਾਰਟੀ ਲਈ ਕਈ ਮੁਸ਼ਕਿਲਾਂ ਖੜੀ ਕਰ ਸਕਦੀ ਹੈ। ਹੁਣ ਦੇਖਣਾ ਇਹੀ ਹੋਵੇਗਾ ਕਿ ਪਾਰਟੀ ਇਸ ਸਥਿਤੀ ਵਿੱਚ ਕੀ ਫੈਸਲਾ ਲੈਂਦੀ ਹੈ ਕਿਉਂਕਿ ਕਈ ਸਾਰੇ ਵਰਕਰ ਵਿੱਚ ਨਾਰਾਜ਼ਗੀ ਪਾਈ ਗਈ ਹੈ। ਇਹ ਸਾਰੀ ਜਾਣਕਾਰੀ ਪਾਰਟੀ ਵਰਕਰਾਂ ਵੱਲੋਂ ਮਲੋਟ ਵਿੱਚ ਰੱਖੀ ਗਈ ਇਕ ਪ੍ਰੈਸ ਕਾਨਫਰੰਸ ਵਿੱਚ ਸਾਂਝੀ ਕੀਤੀ ਗਈ ਸੀ। ਫਿਲਹਾਲ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਇਸ ਵਿਸ਼ੇ ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਜ਼ਰ ਨਹੀਂ ਆਈ ਹੈ।

Author : Malout Live