ਪੰਜਾਬ ਪੁਲਿਸ ਦੀ ਮੌਜੂਦਗੀ ਵਿੱਚ ਬਲਾਕ ਪ੍ਰਧਾਨ ਦੀ ਪੱਗ ਲੱਥ ਜਾਣਾ ਸ਼ਰਮ ਵਾਲੀ ਗੱਲ ਪ੍ਰਸ਼ਾਸ਼ਨ ਲਈ- ਰਾਣਾ ਬਲਜੀਤ ਸਿੰਘ ਚਾਹਲ

ਮਲੋਟ ਵਿਖੇ ਐੱਸ.ਡੀ.ਐਮ ਦਫਤਰ ਵਿੱਚ ਹੋਈ ਝੜਪ ਤੇ ਬੋਲਦੇ ਹੋਏ ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਰਾਣਾ ਬਲਜੀਤ ਸਿੰਘ ਚਾਹਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਵਿਸ਼ਵਾਸ ਲੋਕਾਂ ਵਿੱਚ ਖਤਮ ਹੋ ਗਿਆ ਹੈ ਅਤੇ ਆਮ ਆਦਮੀ ਪਾਰਟੀ ਨੂੰ ਪਤਾ ਲੱਗ ਚੁੱਕਾ ਕੀ ਪੰਜਾਬ ਦੇ ਲੋਕਾਂ ਨੇ ਜੋ ਗਲਤੀ 2022 ਵਿੱਚ ਕੀਤੀ ਸੀ ਉਹ ਹੁਣ ਮਿਊਂਸੀਪਲ ਚੋਣਾਂ ਵਿੱਚ ਨਹੀਂ ਕਰਨਗੇ।

ਮਲੋਟ : ਮਲੋਟ ਵਿਖੇ ਐੱਸ.ਡੀ.ਐਮ ਦਫਤਰ ਵਿੱਚ ਹੋਈ ਝੜਪ ਤੇ ਬੋਲਦੇ ਹੋਏ ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਰਾਣਾ ਬਲਜੀਤ ਸਿੰਘ ਚਾਹਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਵਿਸ਼ਵਾਸ ਲੋਕਾਂ ਵਿੱਚ ਖਤਮ ਹੋ ਗਿਆ ਹੈ ਅਤੇ ਆਮ ਆਦਮੀ ਪਾਰਟੀ ਨੂੰ ਪਤਾ ਲੱਗ ਚੁੱਕਾ ਕੀ ਪੰਜਾਬ ਦੇ ਲੋਕਾਂ ਨੇ ਜੋ ਗਲਤੀ 2022 ਵਿੱਚ ਕੀਤੀ ਸੀ ਉਹ ਹੁਣ ਮਿਊਂਸੀਪਲ ਚੋਣਾਂ ਵਿੱਚ ਨਹੀਂ ਕਰਨਗੇ, ਜਿਸ ਕਰਕੇ ਬੋਕਰ ਪਾਰਟੀ ਵਾਲੇ ਭੋਖਲਾਟ ਵਿੱਚ ਆਏ ਫਿਰਦੇ ਨੇ ਅਤੇ ਮਨੀਸ਼ ਸਿਸੋਦੀਆ ਵੱਲੋਂ ਦਿੱਤੇ ਗੁਰ ਤੇ ਚੱਲ ਰਹੇ ਨੇ ਤੇ ਹਰ ਯਤਨ ਕਰ ਰਹੇ ਨੇ ਕਿ ਕਾਂਗਰਸ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਵਾਏ ਜਾਣ। ਰਾਣਾ ਬਲਜੀਤ ਚਾਹਲ ਨੇ ਕਿਹਾ ਕਿ ਇਹੀ ਕੰਮ ਪਹਿਲਾਂ ਪੱਚੀ ਸਾਲ ਰਾਜ ਕਰਨ ਦਾ ਦਾਵਾ ਕਰਨ ਵਾਲੇ ਸੁਖਬੀਰ ਬਾਦਲ ਕਰਦੇ ਹੁੰਦੇ ਸੀ।

ਜਿਸ ਨੂੰ ਮਲੋਟ ਸ਼ਹਿਰ ਦੇ ਅਮਨ ਮਸੰਦ ਲੋਕਾਂ ਨੇ ਕਦੇ ਮਨਜ਼ੂਰ ਨਹੀਂ ਕੀਤਾ, ਸਮਾਂ ਬਦਲਦਾ ਰਹਿੰਦਾ, ਵੋਟਾਂ ਆਉਂਦੀਆਂ ਰਹਿੰਦੀਆਂ ਨੇ, ਪਰ ਇਹ ਵੈਰ ਵਿਰੋਧ ਹਮੇਸ਼ਾ ਲਈ ਬਣ ਜਾਂਦਾ। ਰਾਣਾ ਬਲਜੀਤ ਚਾਹਲ ਨੇ ਪੁਲਿਸ ਨੂੰ ਵੀ ਕਿਹਾ ਕਿ ਪੰਜਾਬ ਪੁਲਿਸ ਆਮ ਆਦਮੀ ਦੀ ਹਮਾਇਤ ਛੱਡ ਕੇ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਵੇ, ਨਾ ਕਿ ਝਾੜੂ ਵਾਲਿਆਂ ਦੇ ਇਸ਼ਰਿਆਂ ਤੇ ਕੰਮ ਕਰਨ। ਸਰਕਾਰਾਂ ਵੀ ਬਦਲਦੀਆਸ਼ ਰਹਿੰਦੀਆ ਨੇ ਤੇ ਇਹ ਪੋਸਟਾਂ ਵੀ, ਜਿੰਨਾ ਤੇ ਬੈਠ ਕੇ ਇਹ ਇਨਸਾਫ਼ ਨੀ ਦੇ ਰਹੇ, ਸਮਾ ਹਮੇਸ਼ਾ ਇਕਸਾਰ ਨਹੀਂ ਰਹਿੰਦਾ।

Author : Malout Live