ਮਾਨ ਸਰਕਾਰ ਦੀਆਂ ਉਪਲੱਬਧੀਆਂ ਲੈ ਕੇ ਬਲਾਕ ਮਲੋਟ ਪ੍ਰਧਾਨ ਸੋਮ ਕਾਲੜਾ ਘਰ-ਘਰ ਪਹੁੰਚੇ
ਆਮ ਆਦਮੀ ਪਾਰਟੀ ਮਲੋਟ ਸ਼ਹਿਰ ਦੇ ਪ੍ਰਧਾਨ ਸੋਮ ਨਾਥ ਕਾਲੜਾ ਵੱਲੋਂ ਘਰ-ਘਰ ਜਾ ਕੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਰਕਾਰੀ ਸਕੀਮਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ।
ਮਲੋਟ : ਆਮ ਆਦਮੀ ਪਾਰਟੀ ਮਲੋਟ ਸ਼ਹਿਰ ਦੇ ਪ੍ਰਧਾਨ ਸੋਮ ਨਾਥ ਕਾਲੜਾ ਵੱਲੋਂ ਘਰ-ਘਰ ਜਾ ਕੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਰਕਾਰੀ ਸਕੀਮਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਉਂਦਿਆਂ ਕਿਹਾ ਕਿ ਸਰਕਾਰ ਵੱਲੋਂ ਆਮ ਲੋਕਾਂ ਦੀ ਸਹੂਲਤ ਅਤੇ ਭਲਾਈ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਸੋਮ ਨਾਥ ਕਾਲੜਾ ਨੇ ਕਿਹਾ ਕਿ ਮਲੋਟ ਹਲਕੇ ਵਿੱਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਵਿਕਾਸ ਕਾਰਜਾਂ ਨੂੰ ਗਤੀ ਮਿਲੀ ਹੈ ਅਤੇ ਲੋਕਾਂ ਨੂੰ ਵੱਖ-ਵੱਖ ਸਰਕਾਰੀ ਸਹੂਲਤਾਂ ਦਾ ਲਾਭ ਮਿਲ ਰਿਹਾ ਹੈ। ਇਸ ਮੌਕੇ ਗਿਰਧਾਰੀ ਲਾਲ ਸੇਤੀਆ, ਪ੍ਰਧਾਨ ਸਤਪਾਲ, ਪ੍ਰਵੀਨ ਕੁਮਾਰ ਅਤੇ ਦਰਸ਼ਨਾ ਰਾਣੀ ਅਤੇ ਪਾਰਟੀ ਵਰਕਰ ਹਾਜ਼ਿਰ ਸਨ।
Author : Malout Live



