ਮਲੋਟ ਵਿਖੇ ਸੀਨੀਅਰ ਸਿਟੀਜਨਾਂ ਲਈ ਕਾਨੂੰਨੀ ਸੇਵਾਵਾਂ ਸੰਬੰਧੀ ਕਰਵਾਇਆ ਵਿਸ਼ੇਸ਼ ਸੈਮੀਨਾਰ

ਸੀਨੀਅਰ ਸਿਟੀਜਨ ਐਸੋਸੀਏਸ਼ਨ ਰਾਜਿ. ਮਲੋਟ ਤੇ ਜਿਲ੍ਹਾ ਕਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕਨੂੰਨੀ ਸੇਵਾਵਾਂ ਸੰਬੰਧੀ ਝਾਂਬ ਗੈਸਟ ਹਾਉਸ ਮਲੋਟ ਵਿਖੇ ਡਾ. ਸੁਖਦੇਵ ਸਿੰਘ ਗਿੱਲ ਜਿਲ੍ਹਾ ਕੋਆਰਡੀਨੇਟਰ ਦੀ ਅਗਵਾਈ ਵਿੱਚ ਸੈਮੀਨਾਰ ਕਰਾਇਆ ਗਿਆ। ਇਸ ਮੌਕੇ ਸੀਨੀਅਰ ਵਕੀਲ ਸ਼੍ਰੀ ਮੇਵਾ ਰਾਮ ਤੇ ਸੀਨੀਅਰ ਵਕੀਲ ਸ਼੍ਰੀ ਰਜਿੰਦਰ ਕੁਮਾਰ ਵੱਲੋਂ ਕਨੂੰਨ ਸੰਬੰਧੀ ਜਾਣਕਾਰੀ ਦਿੱਤੀ ਗਈ।

ਮਲੋਟ : ਸੀਨੀਅਰ ਸਿਟੀਜਨ ਐਸੋਸੀਏਸ਼ਨ ਰਾਜਿ. ਮਲੋਟ ਤੇ ਜਿਲ੍ਹਾ ਕਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕਨੂੰਨੀ ਸੇਵਾਵਾਂ ਸੰਬੰਧੀ ਝਾਂਬ ਗੈਸਟ ਹਾਉਸ ਮਲੋਟ ਵਿਖੇ ਡਾ. ਸੁਖਦੇਵ ਸਿੰਘ ਗਿੱਲ ਜਿਲ੍ਹਾ ਕੋਆਰਡੀਨੇਟਰ ਦੀ ਅਗਵਾਈ ਵਿੱਚ ਸੈਮੀਨਾਰ ਕਰਾਇਆ ਗਿਆ। ਇਸ ਮੌਕੇ ਸੀਨੀਅਰ ਵਕੀਲ ਸ਼੍ਰੀ ਮੇਵਾ ਰਾਮ ਤੇ ਸੀਨੀਅਰ ਵਕੀਲ ਸ਼੍ਰੀ ਰਜਿੰਦਰ ਕੁਮਾਰ ਵੱਲੋਂ ਕਨੂੰਨ ਸੰਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਲੋੜਵੰਦ ਲੋਕਾਂ ਨੂੰ ਫ੍ਰੀ ਵਕੀਲ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਦੇ ਨਾਲ ਹੀ ਦੋਨਾ ਧਿਰਾਂ ਦੇ ਆਪਸੀ ਸਹਿਮਤੀ ਨਾਲ ਰਾਜੀਨਾਮੇ ਕਰਵਾਏ ਜਾਂਦੇ ਹਨ।

ਡਾ. ਗਿੱਲ ਨੇ ਵਕੀਲ ਸਹਿਬਾਨਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜੇਕਰ ਕਿਸੇ ਵਿਆਕਤੀ ਜਾਂ ਕਮੇਟੀ ਨੇ ਸੀਨੀਅਰ ਸਿਟੀਜਨ ਦੀ ਸ਼ਾਨ ਖਿਲਾਫ ਜਾਂ ਸਮਾਜ ਵਿੱਚ ਬੁਰਾ-ਭਲਾ ਕਹਿਣ ਦੀ ਕੋਸ਼ਿਸ਼ ਕੀਤੀ ਤਾਂ ਉਸ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਕਨੂੰਨ ਤੋਂ ਉੱਪਰ ਕੋਈ ਨਹੀਂ ਹੈ। ਬਜੁਰਗ ਸਾਡੇ ਸਿਰ ਦਾ ਤਾਜ ਹਨ ਤੇ ਇਨ੍ਹਾਂ ਦਾ ਸਤਿਕਾਰ ਕਰਨਾ ਸਾਡਾ ਫਰਜ ਹੈ। ਇਸ ਮੌਕੇ ਤੇ ਡਾ. ਗਿੱਲ ਤੋਂ ਇਲਾਵਾ ਪਰਮਪਾਲ ਸਿੰਘ, ਹਰਸ਼ਰਨ ਸਿੰਘ, ਰਾਜਪਾਲ, ਦੇਸਰਾਜ ਸਿੰਘ, ਹਰਦਿਆਲ ਸਿੰਘ, ਸੁਰਿੰਦਰ ਸਿੰਘ ਮੱਕੜ, ਗੁਰਚਰਨ ਸਿੰਘ ਸੋਨੀ, ਜਸਵਿੰਦਰ ਸਿੰਘ ਵਾਲੀਆ, ਜਗਜੀਤ ਸਿੰਘ ਔਲਖ, ਮਹਾਂਵੀਰ ਅਤੇ  ਹੋਰ ਅਹੁਦੇਦਾਰ ਮੌਜੂਦ ਸਨ।

Author : Malout Live