ਡੇਰਾ ਸੱਚਾ ਸੌਦਾ ਮਲੋਟ ਦੀ ਅੱਖਾਂ ਦਾਨ ਸੰਮਤੀ ਨੇ 120 ਵਿਦਿਆਰਥੀਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਵੰਡੀ
ਡੇਰਾ ਸੱਚਾ ਸੌਦਾ ਮਲੋਟ ਦੀ ਅੱਖਾਂ ਦਾਨ ਸੰਮਤੀ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਗੁਰਗੱਦੀ ਦਿਵਸ ਮੌਕੇ ਸਥਾਨਕ ਪ੍ਰਿੰਸ ਮਾਡਲ ਸਕੂਲ ਦੇ 120 ਬੱਚਿਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਵੰਡੀ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਡੇਰਾ ਸੱਚਾ ਸੌਦਾ ਮਲੋਟ ਦੀ ਅੱਖਾਂ ਦਾਨ ਸੰਮਤੀ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਗੁਰਗੱਦੀ ਦਿਵਸ ਮੌਕੇ ਸਥਾਨਕ ਪ੍ਰਿੰਸ ਮਾਡਲ ਸਕੂਲ ਦੇ 120 ਬੱਚਿਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਵੰਡੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅੱਖਾਂ ਦਾਨ ਸੰਮਤੀ ਦੇ ਜਿੰਮੇਵਾਰ ਰਮੇਸ਼ ਠੁਕਰਾਲ ਇੰਸਾਂ, ਸੁਨੀਲ ਜਿੰਦਲ ਇੰਸਾਂ, ਵਿਕਾਸ ਕਮਰਾ ਇੰਸਾਂ, ਸੁਭਾਸ਼ ਗੂੰਬਰ ਇੰਸਾਂ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ।
CCP Mall ਦੇ ਸੰਚਾਲਕ ਵਿੱਕੀ ਸੋਨੀ ਇੰਸਾਂ ਅਤੇ ਉਹਨਾਂ ਦੀ ਬੇਟੀ ਵੰਸ਼ਮੀਤ ਇੰਸਾਂ ਨੇ ਸੱਭ ਨੂੰ ਗੁਰਗੱਦੀ ਦਿਵਸ ਦੀ ਵਧਾਈ ਦਿੱਤੀ ਅਤੇ ਉਹਨਾਂ ਵੱਲੋਂ ਪ੍ਰਿੰਸ ਮਾਡਲ ਸਕੂਲ ਦੇ 120 ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ ਤਾਂ ਜੋ ਬੱਚਿਆਂ ਨੂੰ ਪੜ੍ਹਾਈ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ ਅਤੇ ਇਹ ਬੱਚੇ ਪੜ੍ਹਾਈ ਵਿੱਚੋਂ ਚੰਗੇ ਅੰਕ ਹਾਸਿਲ ਕਰਕੇ ਸਮਾਜ ਅਤੇ ਦੇਸ਼ ਦੀ ਸੇਵਾ ਕਰ ਸਕਣ। ਇਸ ਮੌਕੇ ਵਿਕਾਸ ਕਮਰਾ ਇੰਸਾਂ ਨੇ ਬੱਚਿਆਂ ਨੂੰ ਮਾਤਾ-ਪਿਤਾ ਦੀ ਸੇਵਾ, ਅਧਿਆਪਕਾਂ ਦਾ ਸਨਮਾਨ ਅਤੇ ਅਨੁਸ਼ਾਸ਼ਨ ਅਤੇ ਬੱਚਿਆਂ ਨੂੰ ਚੰਗੇ ਸੰਸਕਾਰ ਅਪਣਾਉਣ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਪ੍ਰਿੰਸ ਮਾਡਲ ਸਕੂਲ ਦੇ ਪ੍ਰਿੰਸੀਪਲ ਗੁਲਸ਼ਨ ਅਰੋੜਾ ਨੇ ਸੰਮਤੀ ਦੇ ਸਾਰੇ ਮੈਂਬਰਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਬੱਚਿਆਂ ਨੂੰ ਸਟੇਸ਼਼ਨਰੀ ਵੰਡਣ ਲਈ ਧੰਨਵਾਦ ਕੀਤਾ ਅਤੇ ਸੰਮਤੀ ਦੇ ਜਿੰਮੇਵਾਰਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਿਮਰਨ ਅਰੋੜਾ, ਪ੍ਰਵੀਨ ਰਾਣੀ ਅਤੇ ਸਕੂਲ ਦੇ ਸਮੂਹ ਸਟਾਫ਼ ਮੈਂਬਰ ਹਾਜ਼ਿਰ ਸਨ।
Author : Malout Live