ਮਲੋਟ ਸ਼ਹਿਰ ਦੇ ਨੈਸ਼ਨਲ ਹਾਈਵੇਅ ਤੇ ਵੇਰਕਾ ਮੰਗਲਮ ਡੇਅਰੀ ਦੇ ਸੰਚਾਲਕ ਅਤੇ ਟ੍ਰੈਫਿਕ ਪੁਲਿਸ ਵੱਲੋਂ ਰਿਫਲੈਕਟਡ ਪੱਟੀਆਂ ਲਗਾਉਣ ਦੇ ਕੰਮ ਦੀ ਕੀਤੀ ਗਈ ਸ਼ੁਰੂਆਤ

ਮਲੋਟ ਸ਼ਹਿਰ ਦੇ ਨੈਸ਼ਨਲ ਹਾਈਵੇਅ ਬਠਿੰਡਾ ਅਬੋਹਰ ਰੋਡ ਤੇ ਬੈਠੇ ਹੋਏ ਅਵਾਰਾ ਪਸ਼ੂਆਂ ਤੇ ਵੇਰਕਾ ਮੰਗਲਮ ਡੇਅਰੀ ਦੇ ਸੰਚਾਲਕ ਸੰਜੀਵ ਨਾਗਪਾਲ ਅਤੇ ਨੈਸ਼ਨਲ ਹਾਈਵੇਅ ਟ੍ਰੈਫਿਕ ਪੁਲਿਸ ਵੱਲੋਂ ਰਿਫਲੈਕਟਡ ਪੱਟੀਆਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਲੋਟ ਸ਼ਹਿਰ ਦੇ ਨੈਸ਼ਨਲ ਹਾਈਵੇਅ ਬਠਿੰਡਾ ਅਬੋਹਰ ਰੋਡ ਤੇ ਬੈਠੇ ਹੋਏ ਅਵਾਰਾ ਪਸ਼ੂਆਂ ਤੇ ਵੇਰਕਾ ਮੰਗਲਮ ਡੇਅਰੀ ਦੇ ਸੰਚਾਲਕ ਸੰਜੀਵ ਨਾਗਪਾਲ ਅਤੇ ਨੈਸ਼ਨਲ ਹਾਈਵੇਅ ਟ੍ਰੈਫਿਕ ਪੁਲਿਸ ਵੱਲੋਂ ਰਿਫਲੈਕਟਡ ਪੱਟੀਆਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ।

ਇਸ ਮੌਕੇ ਵੇਰਕਾ ਮੰਗਲਮ ਡੇਰੀ ਦੇ ਸੰਚਾਲਕ ਸੰਜੀਵ ਨਾਗਪਾਲ, ਹਾਈਵੇਅ ਟ੍ਰੈਫਿਕ ਪੁਲਿਸ ਇੰਚਾਰਜ਼ ਏ.ਐੱਸ.ਆਈ ਵੈਦ ਪ੍ਰਕਾਸ਼, ਕਾਂਸਟੇਬਲ ਮਨਜੀਤ ਸਿੰਘ, ਕਾਂਸਟੇਬਲ ਅਰਸ਼ਦੀਪ ਕੁਮਾਰ, ਮਹਿਲਾ ਕਾਂਸਟੇਬਲ ਰਮਨਦੀਪ ਕੌਰ ਹਾਜ਼ਿਰ ਸਨ। ਸਮਾਜ ਸੇਵੀ ਸੰਜੀਵ ਨਾਗਪਾਲ ਨੇ ਵਿਸ਼ਵਾਸ ਦਵਾਇਆ ਹੈ ਕਿ ਜੇ ਕੋਈ ਹੋਰ ਨੌਜਵਾਨ ਸੰਸਥਾ ਇਸ ਕਾਰਜ ਲਈ ਅੱਗੇ ਆਉਂਦੀ ਹੈ ਤਾਂ ਉਹ ਰਿਫਲੈਕਟਡ ਪੱਟੀਆਂ ਉਪਲੱਬਧ ਕਰਵਾ ਕੇ ਦੇਣਗੇ।

Author : Malout Live