ਮਲੋਟ ਵਪਾਰ ਮੰਡਲ ਦੀ ਹੋਈ ਅਹਿਮ ਮੀਟਿੰਗ, UPI ’ਤੇ ਵਾਧੂ ਚਾਰਜ ਦਾ ਕੀਤਾ ਸਖ਼ਤ ਵਿਰੋਧ
ਮਲੋਟ ਸ਼ਹਿਰ ਵਿਖੇ ਵਪਾਰ ਮੰਡਲ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਪੂਨੀਆਂ ਅਤੇ ਮੰਡਲ ਮਲੋਟ ਦੇ ਪ੍ਰਧਾਨ ਪ੍ਰਦੀਪ ਧੀਂਗੜਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਵਪਾਰੀਆਂ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਮਲੋਟ : ਮਲੋਟ ਸ਼ਹਿਰ ਵਿਖੇ ਵਪਾਰ ਮੰਡਲ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਪੂਨੀਆਂ ਅਤੇ ਮੰਡਲ ਮਲੋਟ ਦੇ ਪ੍ਰਧਾਨ ਪ੍ਰਦੀਪ ਧੀਂਗੜਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਵਪਾਰੀਆਂ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਭਾਰਤ ਸਰਕਾਰ ਵੱਲੋਂ UPI ਰਾਹੀਂ ਹੋਣ ਵਾਲੇ ਲੈਣ-ਦੇਣ ’ਤੇ ਵਾਧੂ ਚਾਰਜ ਲਗਾਉਣ ਦੀ ਚਰਚਾ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਗਿਆ ਕਿ ਇਸ ਨਾਲ ਵਪਾਰੀਆਂ ਅਤੇ ਆਮ ਲੋਕਾਂ ’ਤੇ ਵਾਧੂ ਵਿੱਤੀ ਬੋਝ ਪੈ ਸਕਦਾ ਹੈ। ਇਸ ਦੇ ਨਾਲ ਹੀ ਵਪਾਰ ਮੰਡਲ ਨੂੰ ਹੋਰ ਮਜ਼ਬੂਤ ਕਰਨ ਅਤੇ ਵਪਾਰੀਆਂ ਨੂੰ ਇੱਕਜੁੱਟ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਾਂਝੇ ਤੌਰ ’ਤੇ ਉਠਾਉਣ ਸੰਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਪੂਨੀਆਂ, ਸ਼ਹਿਰ ਮੰਡਲ ਪ੍ਰਧਾਨ ਪ੍ਰਦੀਪ ਧੀਂਗੜਾ, ਰਾਜ ਰਸੇਵਟ, ਨਰਸਿੰਗ ਚਲਾਨਾ, ਸੁਭਾਸ਼ ਕੱਕੜ, ਅਵਤਾਰ ਸੋਨੀ, ਰਾਜਿੰਦਰ ਜੁਨੇਜਾ, ਹਰਪ੍ਰੀਤ ਸਿੰਘ ਸੰਧੂ, ਸ਼ਿਵ ਕੁਮਾਰ ਸ਼ਿਵਾ, ਵਿਨੋਦ ਬਾਂਸਲ, ਪਵਨ ਮੱਕੜ, ਹੈਪੀ ਡਾਵਰ, ਰੂਪ ਕਥੂਰੀਆ, ਜਤਿੰਦਰ ਬਠਲਾ, ਕੁਮਾਰ ਗੀਤ ਸੇਠੀ, ਸੰਜੀਵ ਕੁਮਾਰ, ਗਜਿੰਦਰ ਸਿੰਘ ਕਾਕਾ ਅਤੇ ਅਜੇ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਵਪਾਰ ਮੰਡਲ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਿਰ ਸਨ।
Author : Malout Live



