ਐੱਸ.ਡੀ ਸਕੂਲ ਰੱਥੜੀਆਂ ਦੇ ਵਿਦਿਆਰਥੀਆਂ ਨੇ ਮਲੋਟ ਵਿਖੇ ਕਰਵਾਈ ਗਈ 'ਭਾਰਤ ਕੋ ਜਾਣੋ' ਪ੍ਰਤਿਯੋਗਤਾ ਵਿਚ ਹਾਸਿਲ ਕੀਤਾ ਪਹਿਲਾ ਸਥਾਨ
ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਮਲੋਟ ਵੱਲੋਂ 'ਭਾਰਤ ਕੋ ਜਾਣੋ' ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਮਲੋਟ ਸ਼ਹਿਰ ਦੇ 16 ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲੇ ਵਿਚ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਰੱਥੜੀਆਂ ਦੇ ਸਿਮਰਨ ਅਤੇ ਕੋਮਲ ਨੇ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ ਫਿਰੋਜ਼ਪੁਰ ਵਿਖੇ ਹੌਣ ਵਾਲੇ ਰਾਜ ਪੱਧਰੀ ਮੁਕਾਬਲੇ ਵਿੱਚ ਆਪਣੀ ਜਗ੍ਹਾ ਬਣਾਈ।
ਮਲੋਟ : ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਮਲੋਟ ਵੱਲੋਂ 'ਭਾਰਤ ਕੋ ਜਾਣੋ' ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਮਲੋਟ ਸ਼ਹਿਰ ਦੇ 16 ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲੇ ਵਿਚ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਰੱਥੜੀਆਂ ਦੇ ਵਿਦਿਆਰਥੀਆਂ ਪੱਲਵੀਰ ਪੁੱਤਰੀ ਰਾਮ ਚੰਦ ਅਤੇ ਜਸਮੀਤ ਪੁੱਤਰੀ ਰਾਜ ਕੁਮਾਰ ਨੇ ਯੂਨੀਅਰ ਗਰੁੱਪ ਅਤੇ ਸਿਮਰਨ ਪੁੱਤਰੀ ਨਰਿੰਦਰ ਕੁਮਾਰ ਅਤੇ ਕੋਮਲ ਪੱਤਰੀ ਰਾਮੇਸ਼ਵਰ ਨੇ ਸੀਨੀਅਰ ਗਰੁੱਪ ਦੇ ਮੁਕਾਬਲਿਆਂ ਵਿੱਚ ਭਾਗ ਲਿਆ। ਸੀਨੀਅਰ ਗਰੁੱਪ ਦੇ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਸਿਮਰਨ ਅਤੇ ਕੋਮਲ ਨੇ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ ਫਿਰੋਜ਼ਪੁਰ ਵਿਖੇ ਹੌਣ ਵਾਲੇ ਰਾਜ ਪੱਧਰੀ ਮੁਕਾਬਲੇ ਵਿੱਚ ਆਪਣੀ ਜਗ੍ਹਾ ਬਣਾਈ।
ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਵਿਖੇ ਕਾਰਜਕਾਰੀ ਪ੍ਰਿੰਸੀਪਲ ਰਮਨ ਕੁਮਾਰ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸ਼ਾਨਦਾਰ ਪ੍ਰਾਪਤੀ ਤੇ ਸੰਸਥਾ ਦੇ ਪ੍ਰਧਾਨ ਸ਼੍ਰੀ ਰਜਿੰਦਰ ਗਰਗ, ਮੈਨੇਜਰ ਸ਼੍ਰੀ ਵਿਕਾਸ ਗੋਇਲ ਅਤੇ ਐੱਸ.ਡੀ ਸਕੂਲ ਮਲੋਟ ਦੇ ਪ੍ਰਿੰਸੀਪਲ ਨੀਰੂ ਬੱਠਲਾ ਨੇ ਸਕੂਲ ਦੇ ਅਧਿਆਪਕਾਂ, ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਹੋਣ ਵਾਲੇ ਮੁਕਾਬਲੇ ਲਈ ਸ਼ੁੱਭਕਾਮਨਾਵਾ ਦਿੱਤੀਆਂ।
Author : Malout Live



