ਆਰਥਿਕ ਤੌਰ 'ਤੇ ਪੱਛੜੇ ਵਰਗ( EVS) ਨੂੰ ਐੱਸ.ਸੀ/ ਬੀ.ਸੀ ਵਰਗ ਦੀ ਤਰ੍ਹਾਂ ਸਾਰੀਆਂ ਸਹੂਲਤਾਂ ਅਤੇ ਛੋਟਾਂ ਦਿੱਤੀਆਂ ਜਾਣ- ਰਮਨ ਕੁਮਾਰ

ਮਲੋਟ:- ਜਰਨਲ ਵਰਗ ਕੈਟਾਗਰੀ ਵੈੱਲਫੇਅਰ ਐਸੋਸੀਏਸ਼ਨ ਮਲੋਟ ਦੇ ਬੁਲਾਰੇ ਰਮਨ ਕੁਮਾਰ ਮਲੋਟ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਰਥਿਕ ਤੌਰ 'ਤੇ ਪੱਛੜੇ ਵਰਗ( EVS) ਨੂੰ ਐੱਸ.ਸੀ/ ਬੀ.ਸੀ ਵਰਗ ਦੀ ਤਰ੍ਹਾਂ ਸਾਰੀਆਂ ਸਹੂਲਤਾਂ ਅਤੇ ਛੋਟਾਂ ਦਿੱਤੀਆਂ ਜਾਣ, ਜਿਵੇਂ ਕਿ ਦੂਸਰੇ ਸੂਬਿਆਂ ਵਿੱਚ ਦਿੱਤੀਆਂ ਜਾ ਰਹੀਆਂ ਹਨ। ਇਹ ਇਸ ਵਰਗ ਦਾ ਹੱਕ ਬਣਦਾ ਹੈ। ਜਿਸ ਦੀ ਤਾਜ਼ਾ ਉਦਾਹਰਣ ਮੱਧ ਪ੍ਰਦੇਸ਼ ਦੀ ਹਾਈ ਕੋਰਟ ਦਾ ਫੈਂਸਲਾ ਹੈ, ਜਿਸ ਵਿੱਚ ਬੇਰੋਜ਼ਗਾਰਾਂ ਨੂੰ ਆਸਾਮੀਆਂ ਵਿੱਚ

ਅਪਲਾਈ ਕਰਨ ਦੀ ਉਮਰ ਵਿੱਚ 5 ਸਾਲ ਦਾ ਵਾਧਾ ਕੀਤਾ ਗਿਆ। ਇਸ ਤਰ੍ਹਾਂ ਹੀ ਪੰਜਾਬ ਵਿੱਚ ਵੀ EWS ਕੈਟਾਗਰੀ ਦੇ ਬੇਰੋਜ਼ਗਾਰਾਂ ਨੂੰ ਦੂਜੇ ਕੈਟਾਗਰੀ ਦੀ ਤਰ੍ਹਾਂ ਸਾਰੀਆਂ ਆਸਾਮੀਆਂ ਵਿੱਚ ਉਮਰ ਹੱਦ ਵਿੱਚ 5 ਸਾਲ ਦੀ ਛੂਟ ਦਿੱਤੀ ਜਾਵੇ। ਆਰਥਿਕ ਤੌਰ 'ਤੇ ਪੱਛੜੇ ਵਰਗ (EWS) ਦੇ ਬੇਰੋਜ਼ਗਾਰ ਬੱਚਿਆਂ ਨੂੰ ਐੱਸ.ਸੀ/ ਬੀ.ਸੀ ਵਰਗ ਦੀ ਤਰ੍ਹਾਂ ਆਸਾਮੀਆਂ ਦੇ ਫਾਰਮ ਭਰਨ ਸਮੇੰ ਅਪਲਾਈ ਕਰਨ ਦੀ ਫ਼ੀਸ ਵਿੱਚ ਛੂਟ ਦਿੱਤੀ ਜਾਵੇ। ਆਰਥਿਕ ਤੌਰ 'ਤੇ ਪੱਛੜੇ ਵਰਗ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਐੱਸ.ਸੀ ਵਰਗ ਦੇ ਬੱਚਿਆਂ ਦੀ ਤਰ੍ਹਾਂ ਮੁਫ਼ਤ ਕਿਤਾਬਾਂ ਅਤੇ ਵਰਦੀਆਂ ਦਿੱਤੀਆਂ ਜਾਣ।