ਸੰਨੀ ਉਬਰਾਏ ਕਲੀਨਿਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਸ਼੍ਰੀ ਮੁਕਤਸਰ ਸਾਹਿਬ ਨੇ ਕੇਕ ਕੱਟ ਕੇ ਮਨਾਈ ਤੀਸਰੀ ਵਰੇਗੰਢ
ਮਲੋਟ:- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਟਰੱਸਟੀ ਪ੍ਰੋ. ਡਾਕਟਰ ਐੱਸ.ਪੀ ਸਿੰਘ ਉਬਰਾਏ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਸ਼੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਹੀ ਸੰਨੀ ਉਬਰਾਏ ਕਲੀਨਿਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਕੱਚਾ ਥਾਂਦੇਵਾਲਾ ਰੋਡ, ਸ਼੍ਰੀ ਮੁਕਤਸਰ ਸਾਹਿਬ ਨੇ ਆਪਣਾ ਤੀਸਰਾ ਸਥਾਪਨਾ ਦਿਵਸ ਮਨਾਇਆ। ਇਸ ਦੌਰਾਨ ਅਰਵਿੰਦਰ ਪਾਲ ਸਿੰਘ, ਬੂੜਾ ਗੁੱਜਰ, ਜਿਲ੍ਹਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਐੱਸ.ਪੀ ਉਬਰਾਏ ਵੱਲੋਂ ਪੰਜਾਬ, ਹਰਿਆਣਾ, ਹਿਮਾਚਲ, ਅਤੇ ਕਈ ਹੋਰ ਵੀ ਸਥਾਨਾਂ ਤੇ ਸੰਨੀ ਉਬਰਾਏ ਕਲੀਨਿਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਖੋਲ੍ਹੇ ਗਏ ਹਨ।
ਇਹਨਾਂ ਲੈਬਸ ਦੇ ਟੈਸਟ ਰੇਟ ਬਹੁਤ ਹੀ ਘੱਟ ਹਨ ਅਤੇ ਹਰ ਵਰਗ ਇਸ ਦਾ ਭਰਪੂਰ ਲਾਭ ਉਠਾ ਰਿਹਾ ਹੈ। ਪ੍ਰੋ. ਡਾਕਟਰ ਐੱਸ.ਪੀ ਸਿੰਘ ਉਬਰਾਏ ਦੀ ਇਸ ਨਿਵੇਕਲੀ ਸੋਚ ਸਦਕਾ ਗਰੀਬ ਤੋਂ ਗਰੀਬ ਲੋਕ ਵੀ ਆਪਣੇ ਟੈਸਟ ਕਰਵਾ ਕੇ ਆਉਣ ਵਾਲੀ ਕਿਸੇ ਵੀ ਬਿਮਾਰੀ ਤੋਂ ਬੱਚ ਸਕਦੇ ਹਨ। ਸ਼੍ਰੀ ਮੁਕਤਸਰ ਸਾਹਿਬ ਵਿੱਚ ਇਸ ਤੋਂ ਪਹਿਲਾਂ ਤਿੰਨ ਸਾਲਾਂ ਵਿਚ ਤਕਰੀਬਨ 36000 ਲੋਕ ਇਸ ਦਾ ਫਾਇਦਾ ਉਠਾ ਚੁੱਕੇ ਹਨ। ਸੰਨੀ ਉਬਰਾਏ ਕਲੀਨਿਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਸ਼੍ਰੀ ਮੁਕਤਸਰ ਸਾਹਿਬ ਵਿੱਚ ਲੈਬ ਦੀ ਤੀਸਰੀ ਵਰੇਗੰਢ ਸਮੂਹ ਸਟਾਫ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਵੱਲੋਂ ਮਨਾਈ ਗਈ। ਇਸ ਮੌਕੇ ਸ਼੍ਰੀ ਮੁਕਤਸਰ ਸਾਹਿਬ ਦੇ ਸਾਰੇ ਸੇਵਾਦਾਰ ਹਾਜ਼ਰ ਸਨ