10 ਗ੍ਰਾਮ ਹੈਰੋਇਨ ਸਮੇਤ ਤਿੰਨ ਦੋਸ਼ੀਆ ਨੂੰ ਮਲੋਟ ਪੁਲਿਸ ਨੇ ਕੀਤਾ ਕਾਬੂ

ਮਲੋਟ:- ਮਾਨਯੋਗ ਸ਼੍ਰੀ ਧਰੁਮਨ ਐੱਚ.ਨਿਬਲੇ ਆਈ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ, ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸ਼੍ਰੀ ਜਸਪਾਲ ਸਿੰਘ ਪੀ.ਪੀ.ਐੱਸ ਉਪ-ਕਪਤਾਨ ਪੁਲਿਸ ਸਬ ਡਿਵੀਜ਼ਨ ਮਲੋਟ ਅਤੇ ਇੰਸਪੈਕਟਰ ਚੰਦਰ ਸ਼ੇਖਰ ਮੁੱਖ ਅਫਸਰ ਥਾਣਾ ਸਿਟੀ ਮਲੋਟ ਦੀ ਰਹਿਨੁਮਾਈ ਹੇਠ, ਮਿਤੀ 02.05.2022 ਨੂੰ ਥਾਣੇਦਾਰ ਗੁਰਮੇਜ ਸਿੰਘ ਨੰਬਰ 842/ਸਮਸ ਐੱਸ.ਟੀ.ਐੱਫ ਬਠਿੰਡਾ ਰੇਂਜ ਬਠਿੰਡਾ ਵੱਲੋਂ ਬਾ-ਹੱਦ ਰਕਬਾ ਗਲੀ ਨੰਬਰ 02 ਗੋਬਿੰਦ ਨਗਰੀ ਮਲੋਟ ਤੋਂ ਦੋਸ਼ੀਆਨ

ਹਰੀਸ਼ ਕੁਮਾਰ ਉਰਫ ਕੰਡਾ ਪੁੱਤਰ ਰੋਸ਼ਨ ਲਾਲ ਵਾਸੀ ਵਾਰਡ ਨੰ. 04, ਗਲੀ ਨੰ. 02 ਗੋਬਿੰਦ ਨਗਰੀ, ਮਲੋਟ, ਕਪਿਲ ਕੁਮਾਰ ਪੁੱਤਰ ਹਰੀਸ਼ ਕੁਮਾਰ ਵਾਸੀ ਵਾਰਡ ਨੰਬਰ 06, ਗਲੀ ਨੰਬਰ 06 ਨੇੜੇ ਡੀ.ਏ.ਵੀ ਕਾਲਜ, ਮਲੋਟ ਅਤੇ ਸੰਦੀਪ ਕੁਮਾਰ ਉਰਫ ਸੋਨੂੰ ਮਾਲਵਾ ਪੁੱਤਰ ਸੁਭਾਸ਼ ਚੰਦਰ ਵਾਸੀ ਗਲੀ ਨੰਬਰ 20 ਵਾਰਡ ਨੰਬਰ 09 ਪਟੇਲ ਨਗਰ , ਮਲੋਟ ਪਾਸੋਂ 10 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਉਕਤਾਨ ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਤੇ ਮੁਕੱਦਮਾ ਨੰਬਰ 99 ਮਿਤੀ 02.05.2022 ਅ/ਧ 21(B)/61/85 NDPS Act ਥਾਣਾ ਸਿਟੀ ਮਲੋਟ ਦਰਜ ਰਜਿਸਟਰ ਹੋਇਆ। Author : Malout Live