ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਤੱਪਾਖੇੜਾ ਨੇ ਜੋਨ ਮਲੋਟ ਵੱਲੋਂ ਸਰਕਲ ਕਬੱਡੀ ਲੜਕੀਆਂ 14 ਸਾਲ ਵਰਗ ਵਿੱਚ ਹਾਸਿਲ ਕੀਤਾ ਪਹਿਲਾ ਸਥਾਨ

ਸਰਕਾਰੀ ਹਾਈ ਸਕੂਲ ਤੱਪਾਖੇੜਾ ਨੇ ਜੋਨ ਮਲੋਟ ਵੱਲੋਂ ਸਰਕਲ ਕਬੱਡੀ ਲੜਕੀਆਂ 14 ਸਾਲ ਵਰਗ ਵਿੱਚ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਪਹਿਲਾ ਸਥਾਨ ਹਾਸਿਲ ਕੀਤਾ। ਹੁਣ ਇਹ ਖਿਡਾਰੀ ਸਟੇਟ ਪੱਧਰ ਤੇ 26.11.2025 ਫਿਰੋਜ਼ਪੁਰ ਵਿਖੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਗਰਮ ਰੁੱਤ 69ਵੀਂ ਜ਼ਿਲ੍ਹਾ ਪੱਧਰ ਦੇ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਜਸਪਾਲ ਮੋਂਗਾ ਅਤੇ ਜ਼ਿਲ੍ਹਾ ਖੇਡ ਅਫ਼ਸਰ ਸ. ਸੁਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਜ਼ਿਲ੍ਹਾ ਸੱਕਤਰ ਤੇ ਮਲੋਟ ਜੋਨ ਦੇ ਸੱਕਤਰ ਸ. ਅਮਨਦੀਪ ਸਿੰਘ ਦੀ ਯੋਗ ਅਗਵਾਈ ਵਿੱਚ ਚੱਲ ਰਹੇ ਹਨ। ਜਿਸ ਵਿੱਚ ਸਰਕਾਰੀ ਹਾਈ ਸਕੂਲ ਤੱਪਾਖੇੜਾ ਨੇ ਜੋਨ ਮਲੋਟ ਵੱਲੋਂ ਸਰਕਲ ਕਬੱਡੀ ਲੜਕੀਆਂ 14 ਸਾਲ ਵਰਗ ਵਿੱਚ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਪਹਿਲਾ ਸਥਾਨ ਹਾਸਿਲ ਕੀਤਾ।

ਹੁਣ ਇਹ ਖਿਡਾਰੀ ਸਟੇਟ ਪੱਧਰ ਤੇ 26.11.2025 ਫਿਰੋਜ਼ਪੁਰ ਵਿਖੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ। ਗੁਰਪ੍ਰੀਤ ਕੌਰ ਡੀ.ਪੀ.ਈ ਤੇ ਗੁਰਸੇਵਕ ਸਿੰਘ ਨੇ ਬੱਚਿਆਂ ਨੂੰ ਸਖਤ ਮਿਹਨਤ ਕਰਵਾਈ। ਇਸ ਮੌਕੇ ਸਰਕਾਰੀ ਹਾਈ ਸਕੂਲ ਤੱਪਾਖੇੜਾ ਦੇ ਮੁੱਖ ਅਧਿਆਪਕ ਸ. ਸੁਖਦੀਪ ਸਿੰਘ ਤੇ ਸਮੂਹ ਸਟਾਫ਼ ਨੇ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਭਵਿੱਖ ਵਿੱਚ ਆਪਣੇ ਜ਼ਿਲ੍ਹੇ, ਜੋਨ, ਸਕੂਲ, ਪਿੰਡ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।

Author : Malout Live