ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ....ਜਨ ਅੰਦੋਲਨ ਕੰਪੈਨ (ਮੁਹਿੰਮ ) ਕੋਵਿਡ -19 ਪੋਸਟਰ ਜਾਰੀ
ਸ੍ਰੀ ਮੁਕਤਸਰ ਸਾਹਿਬ :- ਗੁਰਬਿੰਦਰ ਸਿੰਘ ਸਰਾਓ ਵਧੀਕ ਡਿਪਟੀ ਕਮਿਸ਼ਨਰ ,ਵਿਕਾਸ ਕਮ ਨੋਡਲ ਅਫਸਰ ,ਸ੍ਰੀ ਮੁਕਤਸਰ ਸਾਹਿਬ ਵਲੋਂ ਦਫਤਰ ਵਿਚ “ਜਨ ਅੰਦੋਲਨ ਕੰਪੈਨ (ਮੁਹਿੰਮ ) ਕੋਵਿਡ-19“ ਸੰਬੰਧੀ ਪੋਸਟਰ ਜਾਰੀ ਕੀਤਾ ਗਿਆ । ਵਧੀਕ ਡਿਪਟੀ ਕਮਿਸ਼ਨਰ ਵੱਲੋ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੋਸਟਰ ਦੇ ਲਾਂਚ ਕਰਨ ਦਾ ਮਤਲਬ ਜਨਤਾ ਨੂੰ ਜਾਗਰੂਕ ਕਰਨਾ ਅਤੇ ਜਨ ਜਨ ਤਕ ਜਾਣਕਾਰੀ ਫਲਾਉਣਾ ਹੈ ਤਾ ਜੋ ਕਰੋਨਾ ਉਪਰ ਜਿੱਤ ਹਾਸਿਲ ਕੀਤੀ ਜਾ ਸਕੇ ।ਪੰਜਾਬ ਸ੍ਕਿਲ ਡਿਵੈਲਪਮੈਂਟ ਮਿਸ਼ਨ ਦੇ ਜਿਲੇ ਵਿਚ ਚੱਲ ਰਹੇ ਸਾਰੇ ਕੇਂਦਰਾਂ ਵਿਚ ਇਹ ਪੋਸਟਰ ਲਗਾਉਣ ਸੰਬੰਧੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਉਹਨਾ ਦੱਸਿਆ ਕਿ ਜਨ ਅੰਦੋਲਨ ਕੰਪੈਨ ਸੰਬੰਧੀ ਪੁਬ੍ਲਿਕ ਸਥਾਨਾਂ ਤੇ ਹੋਰਡਿੰਗ ਲਗਾਏ ਗਏ ਹਨ ਤਾ ਜੋ ਆਮ ਜਨ ਨੂੰ ਕਰੋਨਾ ਤੋਂ ਬਚਾਵ ਸੰਬੰਧੀ ਜਾਗਰੂਕ ਕੀਤਾ ਜਾ ਸਕੇ ਅਤੇ ਉਹ ਆਪਣਾ ਬਚਾਵ ਕਰ ਸਕਣ । ਇਸ ਜਿਲਾ ਪ੍ਰੋਗਰਾਮ ਮੈਨਜਮੈਂਟ ਯੂਨਿਟ ਦੇ ਅਧਿਕਾਰੀ ਸ੍ਰੀ ਬਲਵੰਤ ਸਿੰਘ ਅਤੇ ਮੈਨੇਜਰ ਸ੍ਰੀ ਦੇਵਾਨੰਦ ਵਾਸਤਵ ਨੇ ਦਾਸਇਆ ਕੇ ਜਨ ਅੰਦੋਲਨ ਕੰਪੈਨ ਸੰਬੰਧੀ ਆਮ ਪੁਬ੍ਲਿਕ ਨੂੰ ਜਾਗਰੂਕ ਕਰਨ ਲਈ ਆਟੋ ਰਿਕਸ਼ਾ ਦੁਆਰਾ ਅੰਨੋਉਨਸਮੇਂਟ ਵੀ ਕਰਵਾਏ ਜਾਣਗੇ । ਇਸ ਸਮੇ ਵਧੀਕ ਡਿਪਟੀ ਕਮਿਸ਼ਨਰ ,ਵਿਕਾਸ ਜੀ ਨੇ ਇਸ ਜਨ ਅੰਦੋਲਨ ਕੰਪੈਨ ਦੇ ਤਹਿਤ ਕੀਤੇ ਜਾ ਰਹੇ ਕਾਰਜਾਂ ਸੰਬੰਧੀ ਹੋਰ ਵੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਜਿਲਾ ਪ੍ਰੋਗਰਾਮ ਮੈਨਜਮੈਂਟ ਯੂਨਿਟ ਦੇ ਸਟਾਫ ਨੂੰ ਹੱਲਾਸ਼ੇਰੀ ਵੀ ਦਿਤੀ ।