ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਤਰਖਾਣ ਵਾਲਾ ਵਿਖੇ ਵਿਦਿਆਰਥੀਆਂ ਲਈ ਇੰਸਟਾਲ ਕਰਵਾਇਆ ਠੰਡੇ ਪਾਣੀ ਦਾ ਵਾਟਰ ਕੂਲਰ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਤਰਖਾਣ ਵਾਲਾ ਵਿਖੇ ਅੱਜ ਮਿਤੀ 16-07-2024 ਨੂੰ ਇਸ ਵੱਧਦੀ ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਵਿਦਿਆਰਥੀਆਂ ਲਈ ਠੰਡੇ ਪਾਣੀ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਸਕੂਲ ਦੇ ਸੀਨੀਅਰ ਲੈੱਕਚਰਾਰ ਸ੍ਰੀਮਤੀ ਪਰਮਜੀਤ ਕੌਰ (ਪੰਜਾਬੀ ਲੈਕਚਰਾਰ) ਨੇ ਆਪਣੀ ਰਿਟਾਇਰਮੈਂਟ ਤੋਂ ਅਗੇਤ ਜੋ ਕਿ ਮਿਤੀ 31-08-2024 ਹੋਣੀ ਹੈ। ਉਨ੍ਹਾਂ ਨੇ ਆਪਣੇ ਪਤੀ ਸਵ. ਸਰਦਾਰ ਕੁਲਬੀਰ ਸਿੰਘ ਬਰਾੜ ਵਾਸੀ ਪਿੰਡ ਚੱਕ ਸ਼ੇਰੇਵਾਲਾ ਜੀ ਦੀ ਯਾਦ ਵਿੱਚ 210 ਲੀਟਰ ਦਾ ਵਾਟਰ ਕੂਲਰ (ਚੀਲਰ) ਇੰਸਟਾਲ ਕਰਵਾਇਆ।

ਇਸ ਮੌਕੇ ਵਿਸ਼ੇਸ਼ ਤੌਰ ਤੇ ਸ੍ਰੀ ਰਾਮ ਚੰਦਰ ਸੈਣੀ ਪ੍ਰਿੰਸੀਪਲ, ਸ੍ਰੀ ਹਰਨਾਮ ਚੰਦ (ਕੈਪਸ ਮੈਨੇਜਰ), ਸ਼੍ਰੀ ਹਰਜਿੰਦਰ ਸਿੰਘ (ਲੈਕ.ਇਕਨਾਮਿਕਸ), ਸ੍ਰੀ ਸੰਜੀਵ ਕੁਮਾਰ (ਹਿੰਦੀ ਅਧਿਆਪਕ), ਸ੍ਰੀ ਰਣਜੀਤ ਸਿੰਘ (ਪੰਜਾਬੀ ਅਧਿਆਪਕ), ਸ੍ਰੀ ਰਣਧੀਰ ਸਿੰਘ (ਕੰਪਿਊਟਰ ਅਧਿਆਪਕ), ਸ੍ਰੀ ਗੁਰਵਿੰਦਰ ਸਿੰਘ (ਪੀ.ਟੀ., ਅਧਿਆਪਕ), ਸ੍ਰੀ ਓਮ ਪ੍ਰਕਾਸ਼ (ਐੱਸ.ਐੱਸ.ਮਾਸਟਰ), ਸ੍ਰੀਮਤੀ ਮੋਨਿਕਾ ਗਰਗ (ਮੈਂਥ ਮਿਸਟ੍ਰੈਸ), ਸ੍ਰੀ ਦੀਪਕ ਚੌਧਰੀ (ਸਾਇੰਸ ਅਧਿਆਪਕ) ਅਤੇ ਸ਼੍ਰੀ ਅਸ਼ੋਕ ਕੁਮਾਰ (ਲਾਇਬ੍ਰੇਰੀ ਰਿਸਟੋਰਰ) ਹਾਜ਼ਿਰ ਸਨ। ਇਸ ਦੌਰਾਨ ਸਕੂਲ ਦੇ ਇੰਚਾਰਜ, ਕੈਪਸ ਮੈਨੇਜਰ ਅਤੇ ਸਮੂਹ ਸਟਾਫ ਨੇ ਮੈਡਮ ਸ੍ਰੀਮਤੀ ਪਰਮਜੀਤ ਕੌਰ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕੀਤਾ। Author : Malout Live