ਗੁ. ਚਰਨ ਕਮਲ ਭੋਰਾ ਸਾਹਿਬ ਵਿਖੇ 14 ਨੂੰ ਮਾਘੀ ਤੇ ਹੋਵੇਗਾ ਵਿਸ਼ੇਸ਼ ਧਾਰਮਿਕ ਸਮਾਗਮ
ਮਲੋਟ:- ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਘੁਮਿਆਰਾ ਰੋਡ ਦਾਨੇਵਾਲਾ ਵਿਖੇ ਅੱਜ ਐਤਵਾਰ ਦੇ ਸਮਾਗਮ ਦੌਰਾਨ ਬਾਪੂ ਸੇਵਾ ਸਿੰਘ ਜੀ ਵੱਲੋਂ ਸੰਗਤ ਨੂੰ ਲੋਹੜੀ ਅਤੇ ਮਾਘੀ ਦੇ ਦਿਨ ਬਾਰੇ ਦੱਸਿਆ । ਬਾਪੂ ਸੇਵਾ ਸਿੰਘ ਨੇ ਕਿਹਾ ਕਿ ਲੋਹੜੀ ਬਾਲ ਕੇ ਕੇਵਲ ਤਿਲ ਹੀ ਨਾ ਸੁੱਟੇ ਜਾਣ ਬਲਕਿ ਆਪਣੀ ਜਿੰਦਗੀ ਦੀ ਕਿਸੇ ਇਕ ਬੁਰਾਈ ਨੂੰ ਇਸ ਅੱਗ ਵਿਚ ਸਾੜ ਕੇ ਉਸ ਬੁਰਾਈ ਨੂੰ ਪੂਰੀ ਤਰਾਂ ਤਿਆਗਣ ਦਾ ਪ੍ਰਣ ਲਿਆ ਜਾਵੇ । ਗੁਰੂਘਰ ਦੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਦਸ਼ਮੇਸ਼ ਪਿਤਾ ਨੂੰ ਬੇਦਾਵਾ ਲਿਖ ਕੇ ਦੇ ਆਏ 40 ਸਿੰਘਾਂ ਨੇ ਮਾਘੀ ਵਾਲੇ ਦਿਨ ਆਪਣੀ ਕੁਰਬਾਨੀ ਦੇ ਕੇ ਗੁਰੂ ਨਾਲ ਟੁੱਟੀ ਗੰਢੀ ਸੀ ਪਰ ਅਜੋਕੇ ਸਮੇਂ ਪੰਜ ਕਕਾਰਾਂ ਤੋਂ ਮੁਨਕਰ ਹੋਏ ਅਤੇ ਗੁਰਬਾਣੀ ਨਾਲੋਂ ਟੁੱਟ ਕੇ ਦਰ ਦਰ ਭਟਕਣ ਵਾਲੀ ਵੱਡੀ ਗਿਣਤੀ ਸੰਗਤ ਨੂੰ ਵੀ ਗੁਰੂ ਨਾਲ ਟੁੱਟੀ ਗੰਢ ਕੇ ਇਕ ਗੁਰੂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਚਾਹੀਦਾ ਹੈ ।
ਬਾਬਾ ਜੀ ਨੇ ਦੱਸਿਆ ਕਿ ਗੁਰੂਘਰ ਵਿਖੇ 14 ਜਨਵਰੀ ਮਾਘੀ ਵਾਲੇ ਦਿਨ ਸਵੇਰੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਪੰਥ ਪ੍ਰਸਿੱਧ ਰਾਗੀ ਜੱਥੇ ਭਾਈ ਵਰਿੰਦਰ ਸਿੰਘ ਬੰਟੀ ਸਿੱਖਵਾਲਾ ਵੱਲੋਂ ਕੀਰਤਨ ਕੀਤਾ ਜਾਵੇਗਾ ਅਤੇ ਢਾਡੀ ਜੱਥਿਆਂ ਵੱਲੋਂ ਸਿੱਖ ਇਤਹਾਸ ਸ੍ਰਵਣ ਕਰਵਾਇਆ ਜਾਵੇਗਾ । ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਹਰਪ੍ਰੀਤ ਸਿੰਘ ਹੈਪੀ, ਮੀਤ ਪ੍ਰਧਾਨ ਜੱਜ ਸ਼ਰਮਾ, ਸਾਹਿਬ ਸਿੰਘ ਘੈਂਟ, ਥਾਣੇਦਾਰ ਗੁਰਮੇਲ ਸਿੰਘ, ਬੀਬੀ ਬਲਵਿੰਦਰ ਕੌਰ ਬਰਾੜ, ਗੁਰਦੀਪ ਸਿੰਘ ਬਰਾੜ ਪੱਪੂ ਭੀਟੀਵਾਲਾ ਅਤੇ ਸੁਰਿੰਦਰ ਸਿੰਘ ਬੱਗਾ ਆਦਿ ਸਮੇਤ ਵੱਡੀ ਗਿਣਤੀ ਸੰਗਤ ਹਾਜਰ ਸੀ ।