ਡੀ.ਏ.ਵੀ. ਕਾਲਜ, ਮਲੋਟ ਵਿਖੇ ਮਹੀਨਾਵਾਰ ਹਵਨ ਯੱਗ ਦਾ ਉਦਘਾਟਨ
ਮਲੋਟ:- ਡੀ. ਏ. ਵੀ. ਕਾਲਜ ਮਲੋਟ ਦੇ ਪ੍ਰਿੰਸੀਪਲ ਡਾ: ਏਕਤਾ ਖੋਸਲਾ ਅਤੇ ਵੈਦਿਕ ਅਧਿਐਨ ਵਿਭਾਗ ਦੇ ਇੰਚਾਰਜ ਡਾ: ਬ੍ਰਹਮਵੇਦ ਸ਼ਰਮਾ ਦੀ ਅਗਵਾਈ ਵਿੱਚ, ਮਹੀਨਾਵਾਰ ਹਵਨ ਯੱਗ ਦੀ ਪਰੰਪਰਾ ਦੀ ਸ਼ੁਰੂਆਤ ਕੀਤੀ ਗਈ। ਉਕਤ ਹਵਨ ਯੱਗ ਦੀ ਪਰੰਪਰਾ ਸਥਾਨਕ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਛਾਬੜਾ ਜੀ ਦੀ ਰਹਿਨੁਮਾਈ ਹੇਠ ਸ਼ੁਰੂ ਕੀਤੀ ਗਈ । ਇਸ ਸ਼ੁਭ ਅਵਸਰ ਤੇ ਜਿਨ੍ਹਾਂ ਅਧਿਆਪਕਾਂ ਅਤੇ ਸਟਾਫ ਦਾ ਜਨਮ ਦਿਵਸ ਅਕਤੂਬਰ ਦੇ ਮਹੀਨੇ ਵਿਚ ਹੁੰਦਾ ਹੈ ਉਹਨਾਂ ਨੂੰ ਪੌਦੇ ਵੰਡ ਕੇ ਹਰਿਆਲੀ ਵੱਲ ਪ੍ਰੇਰਿਤ ਕੀਤਾ ਗਿਆ ।
ਡਾ: ਬ੍ਰਹਮਵੇਦ ਸ਼ਰਮਾ ਨੇ ਦੱਸਿਆ ਕਿ ਪ੍ਰਿੰਸੀਪਲ ਡਾ: ਏਕਤਾ ਖੋਸਲਾ ਜੀ ਨੇ ਫੈਸਲਾ ਲਿਆ ਹੈ ਕਿ ਹਵਨ ਯੱਗ ਹਰ ਮਹੀਨੇ ਦੇ ਪਹਿਲੇ ਕਾਰਜ ਦਿਵਸ ਨੂੰ ਕੀਤਾ ਜਾਵੇਗਾ। ਉਨ੍ਹਾਂ ਦੁਆਰਾ ਲਏ ਗਏ ਤਾਜ਼ਾ ਫੈਸਲੇ ਵਿੱਚ ਗਾਇਤਰੀ ਮੰਤਰ ਅਤੇ ਡੀਏਵੀ ਸੰਗੀਤ ਦਾ ਪ੍ਰਸਾਰਣ ਸਵੇਰੇ 10:30 ਵਜੇ ਕੀਤਾ ਜਾਵੇਗਾ ਜਿਸ ਦੀ ਨਿਯਮਾਂ ਅਨੁਸਾਰ ਪਾਲਣਾ ਹਰੇਕ ਲਈ ਲਾਜ਼ਮੀ ਹੋਵੇਗੀ । ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਛਾਬੜਾ ਜੀ ਨੇ ਆਪਣੇ ਪ੍ਰੇਰਣਾਦਾਇਕ ਭਾਸ਼ਣ ਵਿੱਚ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਹੋਏ ਪ੍ਰਿੰਸੀਪਲ ਡਾ: ਏਕਤਾ ਖੋਸਲਾ ਅਤੇ ਇੰਚਾਰਜ ਡਾ: ਬ੍ਰਹਮਾਦੇਵ ਸ਼ਰਮਾ ਦਾ ਧੰਨਵਾਦ ਕੀਤਾ। ਉਥੇ ਮੌਜੂਦ ਸਮੂਹ ਸਟਾਫ ਨੇ ਇਸ ਸਾਰਥਕ ਸਮਾਗਮ ਰਾਹੀਂ ਕਾਲਜ ਦੇ ਵਿਕਾਸ ਲਈ ਇਕਜੁੱਟਤਾ ਦਾ ਸੰਕਲਪ ਕੀਤਾ।