ਇੰਡੀਅਨ ਫੋਕ ਡਾਂਸ ਅਕੈਡਮੀ ਦਾ ‘‘ਲੋਹੜੀ ਧੀਆਂ ਦੀ’’ ਪ੍ਰੋਗਰਾਮ ਬਣਿਆ ਯਾਦਗਾਰੀ

ਮਲੋਟ :- ਇੰਡੀਅਨ ਫੋਕ ਡਾਂਸ ਅਕੈਡਮੀ ਦੇ ਸੰਚਾਲਕ ਸ਼ੁਸ਼ੀਲ ਖੁੱਲਰ ਦੀ ਅਗਵਾਈ ਵਿਚ ਸਥਾਨਕ ਐਡਵਰਡਗੰਜ ਗੈਸਟ ਹਾਊਸ ਵਿਖੇ ‘‘ਲੋਹੜੀ ਧੀਆਂ ਦੀ’’ ਅਤੇ ਸੂਬਾ ਪੱਧਰੀ ਮਿਸ ਪੰਜਾਬਣ ਪ੍ਰਤੀਯੋਗਤਾ ਕਰਵਾਈ ਗਈ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਅਮਨਪ੍ਰੀਤ ਸਿੰਘ ਭੱਟੀ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸਾਬਕਾ ਨਗਰ ਕੌਂਸਲਰ ਸ਼ੁੱਭਦੀਪ ਸਿੰਘ ਬਿੱਟੂ, ਚੇਅਰਮੈਨ ਪ੍ਰਮੋਦ ਮਾਹਸ਼ਾ, ਜੀ.ਓ.ਜੀ. ਇੰਚਾਰਜ਼ ਵਰੰਟ ਅਫਸਰ ਹਰਪ੍ਰੀਤ ਸਿੰਘ, ਸੀਨੀਅਰ ਵਾਇਸ ਚੇਅਰਮੈਨ ਵਰਿੰਦਰ ਮੱਕੜ ਅਤੇ ਸਮਾਜਸੇਵੀ ਸ਼ਾਮ ਲਾਲ ਪਾਰਿਕ ਨੇ ਸ਼ਿਰਕਤ ਕੀਤੀ। ਇਸ ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਛੋਟੀ ਉਮਰ ਦੀ ਲੜਕੀ ਪ੍ਰਭਨੂਰ ਕੌਰ ਢਿੱਲੋਂ ਤਲਵੰਡੀ ਸਾਬੋ ਰਹੀ ਜਿਸ ਨੇ 35 ਐਵਾਰਡ ਅਤੇ ਮਿਸ ਪੰਜਾਬਣ ਬਠਿੰਡਾ ਦਾ ਖ਼ਿਤਾਬ ਆਪਣੇ ਨਾਮ ਕੀਤਾ ਹੈ। ਇਸ ਮੌਕੇ ’ਤੇ ਸੂਬਾ ਪੱਧਰ ’ਤੇ ਮਿਸ ਪੰਜਾਬਣ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿਚ ਸੀਨੀਅਰ ਅਤੇ ਜੂਨੀਅਰ ਵਰਗ ਦੀਆਂ ਪੂਰੇ ਪੰਜਾਬ ਵਿਚੋਂ ਲਗਭਗ 150 ਲੜਕੀਆਂ ਵਲੋਂ ਭਾਗ ਲਿਆ ਗਿਆ।

ਜੱਜ ਦੀ ਭੂਮਿਕਾ ਗੁਰਮੀਤ ਕੌਰ ਮਾਹਲ ਅਮ੍ਰਿਤਸਰ, ਜਸਵੀਰ ਵਿਰਦੀ ਬੁਢਲਾਡਾ, ਮਨਜੋਤ ਬਟਾਲਾ, ਭੁਪਿੰਦਰ ਕੌਰ ਵਲੋਂ ਬਾਖੂਬੀ ਨਿਭਾਈ ਗਈ। ਇਸ ਪ੍ਰਤੀਯੋਗਤਾ ਵਿਚ ਸੀਨੀਅਰ ਵਰਗ ਵਿਚ ਅਰਸ਼ਦੀਪ ਕੌਰ ਤਲਵੰਡੀ ਸਾਬੋ ਨੇ ਪਹਿਲਾ, ਵਰਲੀਨ ਕੌਰ ਜਲੰਧਰ ਅਤੇ ਸੁਖਮਨਦੀਪ ਕੌਰ ਈਨਾਖੇੜਾ ਨੇ ਦੂਜਾ ਅਤੇ ਸਮਰਿਧੀ ਮਲੋਟ ਅਤੇ ਨਵਨੀਤ ਕੌਰ ਮੁਕਤਸਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਗਿੱਧਿਆਂ ਦੀ ਰਾਣੀ ਦਾ ਖਿਤਾਬ ਜੈਸਮੀਨ ਵਿਰਕ ਅਤੇ ਠੇਠ ਪੰਜਾਬਣ ਦਾ ਖਿਤਾਬ ਬਮੀਕਸ਼ਾ ਨਵਾਂ ਸ਼ਹਿਰ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਜੂਨੀਅਰ ਵਰਗ ਵਿਚ ਨਜ਼ਮ ਖੁਰਾਣਾ ਮਲੋਟ ਨੇ ਪਹਿਲਾ, ਅੰਬਰ ਮਿੱਢਾ ਮਲੋਟ ਤੇ ਰਸਮਪ੍ਰੀਤਭਵਾਨੀਗੜ੍ਹ ਨੇ ਦੂਜਾ, ਸੁਖਮਨੀ ਸ਼ਰਮਾ ਮਲੋਟ ਤੇ ਮਾਹੀਰਾ ਹੈਰਦਾਬਾਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਨਾਜਿਸ਼ ਅਤੇ ਸੁਖਮਨੀ ਨੂੰ ਵਧੀਆ ਪੇਸ਼ਕਾਰੀ ਦਾ ਐਵਾਰਡ ਦਿੱਤਾ ਗਿਆ। ਇਸ ਮੌਕੇ ’ਤੇ ਮੁੱਖ ਮਹਿਮਾਨਾਂ ਅਤੇ ਪਤਵੰਤਿਆਂ ਵਲੋਂ ਜੇਤੂ ਲੜਕੀਆਂ ਨੂੰ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ’ਤੇ ਗੁਰਦੀਪ ਸਿੰਘ ਢਿੱਲੋਂ ਤਲਵੰਡੀ ਸਾਬੋ, ਆਰਟੀਆਈ ਸੰਸਥਾ ਦੇ ਜਿਲ੍ਹਾ ਚੇਅਰਮੈਨ ਜੋਨੀ ਸੋਨੀ, ਮਲੋਟ ਪ੍ਰਧਾਨ ਚਰਨਜੀਤ ਖੁਰਾਣਾ, ਪਵਨ ਨੰਬਰਦਾਰ, ਧਨਜੀਤ ਸਿੰਘ ਧੰਨਾ, ਮੁਨੀਸ਼ ਪੀ.ਏ., ਸ਼ਾਲੂ ਕਾਮਰਾ, ਵੀਰਪਾਲ ਕੌਰ, ਮਨਪ੍ਰੀਤ ਕੌਰ, ਸੁਨੀਲ ਜੁਨੇਜਾ, ਟਿੰਕੂ ਕਾਂਡਾ, ਮਨਮੀਤ ਸਿੰਘ, ਹਰਜੀਤ ਸਿੰਘ ਬਾਜੀ, ਮਨਿੰਦਰਸਿੰਘ ਬੁਰਜ਼ਾ, ਵਿਸ਼ਾਲ ਪਿੰਡ ਮਲੋਟ, ਲੱਕੀ ਧਮੀਜਾ, ਸਾਹਿਲ ਮੱਕੜ ਆਦਿ ਹਾਜ਼ਰ ਸਨ।