ਪੰਜਾਬ ਦੇ ਸਕੂਲਾਂ ਦੇ ਅਧਿਆਪਕਾਂ ਦੀਆਂ ਤਨਖ਼ਾਹਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਸਰਕਾਰ ਨੇ ਏਡਿਡ ਸਕੂਲਾਂ ਦੇ ਏਡਿਡ ਅਸਾਮੀਆਂ 'ਤੇ ਤਾਇਨਾਤ ਅਧਿਆਪਕਾਂ, ਨੌਨ ਟੀਚਿੰਗ ਸਟਾਫ਼ ਤੇ ਸੇਵਾਮੁਕਤ ਮੁਲਾਜ਼ਮਾਂ ਨੂੰ 6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰ ਦਿੱਤੀਆਂ ਹਨ। ਕਮਿਸ਼ਨ ਵੱਲੋਂ ਸਿਫ਼ਾਰਸ਼ ਕੀਤੇ ਸੋਧੇ ਹੋਏ ਤਨਖ਼ਾਹ ਸਕੇਲਾਂ ਨੂੰ ਪੰਜਾਬ ਦੇ ਰਾਜਪਾਲ ਨੇ ਵੀ ਪ੍ਰਵਾਨਗੀ ਦੇ ਦਿੱਤੀ ਹੈ ਜੋ ਕਿ 1 ਜੁਲਾਈ 2024 ਤੋਂ ਪ੍ਰਾਪਤ ਹੋਣਗੇ।
ਇਸ ਸੰਬੰਧੀ ਸਕੱਤਰ ਸਕੂਲੀ ਸਿੱਖਿਆ ਕਮਲ ਕੁਮਾਰ ਯਾਦਵ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਆਪਣੇ ਹੁਕਮਾਂ 'ਚ ਸਕੱਤਰ ਨੇ ਕਿਹਾ ਹੈ ਕਿ ਏਡਿਡ ਸਕੂਲਾਂ ਦੇ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਨੂੰ ਤਨਖ਼ਾਹ ਸਕੇਲ ਦਾ ਲਾਭ ਤਾਂ ਪਹਿਲੀ ਜੁਲਾਈ ਤੋਂ ਮਿਲ ਜਾਵੇਗਾ ਪਰ ਸੋਧੇ ਹੋਏ ਸਕੇਲਾਂ ਅਨੁਸਾਰ ਬਣਦੇ ਏਰੀਅਰ ਬਾਰੇ ਫ਼ੈਸਲਾ ਹਾਲੇ ਬਾਅਦ ਵਿੱਚ ਲਿਆ ਜਾਵੇਗਾ। Author : Malout Live