ਜੇ.ਆਰ.ਐੱਮ ਸ਼ੂਟਿੰਗ ਰੇਂਜ ਦੇ ਵਿਦਿਆਰਥੀਆਂ ਦੀ ਹੋਈ ਇੰਟਰ ਨੈਸ਼ਨਲ ਦੇ ਪਹਿਲੇ-ਦੂਜੇ ਟਰਾਇਲ ਲਈ ਹੋਈ ਚੋਣ

ਨੈਸ਼ਨਲ ਰਾਇਫਲ ਐਸੋਸੀਏਸ਼ਨ ਆਫ ਇੰਡੀਆਂ ਵੱਲੋਂ ਭੋਪਾਲ ਵਿਖੇ ਕਰਵਾਈ ਗਈ 67ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ 2024 ਵਿੱਚ ਜੇ.ਆਰ.ਐੱਮ ਸ਼ੂਟਿੰਗ ਰੇਂਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਨੈਸ਼ਨਲ ਰਾਇਫਲ ਐਸੋਸੀਏਸ਼ਨ ਆਫ ਇੰਡੀਆਂ ਵੱਲੋਂ ਭੋਪਾਲ ਵਿਖੇ ਕਰਵਾਈ ਗਈ 67ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ 2024 ਵਿੱਚ ਜੇ.ਆਰ.ਐੱਮ ਸ਼ੂਟਿੰਗ ਰੇਂਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਸ ਵਿੱਚ ਇਕਾਕਸ਼ ਸੇਠੀ ਪੁੱਤਰ ਸਾਹਿਲ ਸੇਠੀ ਅਤੇ ਗੁਨਿਸ਼ਕਾ ਸੇਠੀ ਪੁੱਤਰੀ ਪਿਊਸ਼ ਸੇਠੀ ਦੀ ਇੰਟਰਨੈਸ਼ਨਲ ਸ਼ੂਟਿੰਗ ਮੁਕਾਬਲੇ ਦੇ ਪਹਿਲੇ-ਦੂਜੇ ਟਰਾਇਲ ਲਈ ਚੋਣ ਹੋਈ ਅਤੇ 

ਨਾਲ ਹੀ ਜੇ.ਆਰ.ਐੱਮ ਸ਼ੂਟਿੰਗ ਰੇਂਜ ਦੇ ਵਿਦਿਆਰਥੀਆਂ ਸੁਨੇਹਾ ਫੁਟੇਲਾ ਪੁੱਤਰੀ ਕਰਨ ਕੁਮਾਰ ਅਤੇ ਹਰਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਈ.ਐੱਸ.ਐੱਸ.ਐੱਫ ਕੈਟਾਗਿਰੀ ਲਈ ਆਪਣਾ ਨਾਮ ਦਰਜ ਕੀਤਾ। ਵਿਦਿਆਰਥੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਸਕੂਲ ਦੇ ਪ੍ਰਿੰਸੀਪਲ ਮੈਡਮ ਰਵਨੀਤ ਕੌਰ ਗਿੱਲ ਅਤੇ ਚੇਅਰਮੈਨ ਸ਼੍ਰੀ ਬਬਰੂ ਵਾਹਿਨ ਨੇ ਵਿਦਿਆਰਥੀਆਂ ਅਤੇ ਸ਼ੂਟਿੰਗ ਕੋਚ ਮੈਡਮ ਮਹਿਕਦੀਪ ਕੌਰ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਹੌਂਸਲਾ ਅਫਜ਼ਾਈ ਕੀਤੀ।

Author : Malout Live