ਮਲੋਟ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ 10 ਜਨਵਰੀ ਤੋਂ 10 ਫਰਵਰੀ ਤੱਕ ਇੱਕ ਦਿਨ ਛੱਡ ਕੇ ਹੋਵੇਗੀ ਸਪਲਾਈ

ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਉਪ ਮੰਡਲ ਮਲੋਟ ਦੇ ਅਧਿਕਾਰੀ ਰਾਕੇਸ਼ ਮੋਹਨ ਮੱਕੜ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਰਹਿੰਦ ਫੀਡਰ ਦੀ ਲਾਇਨਿੰਗ ਕਰਕੇ ਨਹਿਰ 10/01/2025 ਤੋਂ 10/02/2025 ਤੱਕ ਬੰਦ ਰਹਿਣ ਕਰਕੇ ਮਲੋਟ ਸ਼ਹਿਰ ਵਿਖੇ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ

ਮਲੋਟ (ਸ਼੍ਰੀ ਮੁਕਤਸਕਰ ਸਾਹਿਬ) : ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਉਪ ਮੰਡਲ ਮਲੋਟ ਦੇ ਅਧਿਕਾਰੀ ਰਾਕੇਸ਼ ਮੋਹਨ ਮੱਕੜ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਰਹਿੰਦ ਫੀਡਰ ਦੀ ਲਾਇਨਿੰਗ ਕਰਕੇ ਨਹਿਰ 10/01/2025 ਤੋਂ 10/02/2025 ਤੱਕ ਬੰਦ ਰਹਿਣ ਕਰਕੇ ਮਲੋਟ ਸ਼ਹਿਰ ਵਿਖੇ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ ਅਤੇ

ਇਹ ਸਪਲਾਈ ਇੱਕ ਦਿਨ ਛੱਡ ਕੇ ਦਿੱਤੀ ਜਾਵੇਗੀ। ਕਿਉਂਕਿ ਨਗਰ ਕੌਂਸਲ ਮਲੋਟ ਵੱਲੋਂ ਟੈਕਾਂ ਦੀ ਸਫ਼ਾਈ ਕਰਵਾਈ ਜਾ ਰਹੀ ਹੈ ਇਸ ਕਰਕੇ ਪੀਣ ਵਾਲਾ ਪਾਣੀ ਜ਼ਮੀਨੀ ਪਾਣੀ ਨੂੰ ਸਾਫ਼ ਕਰ ਅਤੇ ਕਲੋਰੀਫਿਕੇਸ਼ਨ ਕਰਨ ਉਪਰੰਤ ਦਿੱਤਾ ਜਾਵੇਗਾ। ਮਲੋਟ ਸ਼ਹਿਰ ਨਿਵਾਸੀਆਂ ਨੂੰ ਇਸ ਸਮੇਂ ਦੌਰਾਨ ਪੀਣ ਵਾਲੇ ਪਾਣੀ ਦੀ ਸਪਲਾਈ ਸੰਕੋਚ ਨਾਲ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।

Author : Malout live