ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਗਰੁੱਪ ਦੀ ਹੋਈ ਮਹੀਨਾਵਾਰ ਮੀਟਿੰਗ

ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਗਰੁੱਪ ਦੀ ਮਹੀਨਾਵਾਰ ਮੀਟਿੰਗ ਭਾਈ ਮਹਾਂ ਸਿੰਘ ਹਾਲ ਵਿੱਚ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਮੜਮੱਲੂ ਦੀ ਅਗਵਾਈ ਹੇਠ ਚੈਅਰਮੈਨ ਸਰਦਾਰ ਅਵਤਾਰ ਸਿੰਘ ਜੀ ਜੰਡੋਕੇ, ਤਹਿਸੀਲ ਲੱਖੇਵਾਲੀ ਦੇ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਅਤੇ ਜਗਸੀਰ ਸਿੰਘ ਸੁਖਨਾ ਸਟੇਟ ਬਾਡੀ ਪੰਜਾਬ ਦੀ ਅਗਵਾਈ ਹੇਠ ਹੋਈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਗਰੁੱਪ ਦੀ ਮਹੀਨਾਵਾਰ ਮੀਟਿੰਗ ਭਾਈ ਮਹਾਂ ਸਿੰਘ ਹਾਲ ਵਿੱਚ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਮੜਮੱਲੂ ਦੀ ਅਗਵਾਈ ਹੇਠ ਚੈਅਰਮੈਨ ਸਰਦਾਰ ਅਵਤਾਰ ਸਿੰਘ ਜੀ ਜੰਡੋਕੇ, ਤਹਿਸੀਲ ਲੱਖੇਵਾਲੀ ਦੇ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਅਤੇ ਜਗਸੀਰ ਸਿੰਘ ਸੁਖਨਾ ਸਟੇਟ ਬਾਡੀ ਪੰਜਾਬ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਨੰਬਰਦਾਰ ਯੂਨੀਅਨ ਨੇ ਮੰਗ ਕੀਤੀ ਕਿ ਮਾਣ-ਭੱਤਾ ਨੰਬਰਦਾਰ ਨੂੰ ਮਿਲਦਾ ਹੈ, ਉਸ ਨੂੰ ਜਲਦੀ ਦਿੱਤਾ ਜਾਵੇ।

ਇਸ ਮੀਟਿੰਗ ਵਿੱਚ ਮੰਗਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਹ ਮੰਗਾਂ ਮਾਣ-ਭੱਤਾ 10,000, ਨੰਬਰਦਾਰੀ ਜੱਦੀ ਪੁਸ਼ਤੀ, ਟੋਲ ਟੈਕਸ ਮਾਫ ਕਰਨਾ, ਪੰਚਾਇਤ ਵਿੱਚ ਨੰਬਰਦਾਰ ਨੂੰ ਸ਼ਾਮਿਲ ਕਰਨਾ ਅਤੇ ਤਹਿਸੀਲ ਵਿੱਚ ਬੈਠਣ ਲਈ ਕਮਰਾ ਅਲਾਟ ਕਰਨਾ ਆਦਿ ਸਨ। ਮੀਟਿੰਗ ਵਿੱਚ ਬਲਕਰਨ ਸਿੰਘ ਗੋਲਡੀ ਭਾਗਸਰ, ਦਰਸ਼ਨ ਸਿੰਘ ਬਾਂਮ, ਚਾਨਣ ਸਿੰਘ ਚੱਕ ਗਾਂਧਾ ਸਿੰਘ, ਦਰਸ਼ਨ ਸਿੰਘ ਕਿਰਪਾਲ ਕੇ, ਵਕੀਲ ਸਿੰਘ ਬਧਾਈ, ਸਵਰਨਜੀਤ ਸਿੰਘ ਬਧਾਈ, ਇਕਬਾਲ ਸਿੰਘ ਭੰਗੇਵਾਲਾ, ਬਲਦੇਵ ਸਿੰਘ ਹਰੀ ਕੇ, ਬਲਰਾਜ ਸਿੰਘ ਖਿੜਕੀਆਂ ਵਾਲਾ, ਬਲਜੀਤ ਸਿੰਘ ਸੰਗਰਾਣਾ, ਸਮਿੰਦਰ ਸਿੰਘ ਵੰਗਲ, ਹਰਦੀਪ ਸਿੰਘ ਖੁੱਡੀਆ ਅਤੇ  ਭੋਲਾ ਸਿੰਘ ਘੁਮਿਆਰਾ ਆਦਿ ਹਾਜ਼ਿਰ ਸਨ।

Author : Malout Live