ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪ੍ਰਧਾਨ ਬਣਨ ਤੋਂ ਬਾਅਦ ਪੰਜਾਬ ਵਿੱਚ ਕਾਂਗਰਸ ਮਜਬੂਤ ਹੋਈ- ਪ੍ਰੋਫੈਸਰ ਡਾ. ਬਲਜੀਤ ਸਿੰਘ ਗਿੱਲ
ਕਾਂਗਰਸ ਪਾਰਟੀ ਦੇ ਬੁਲਾਰੇ, ਸਮਾਜ ਦੇ ਚਿੰਤਕ ਤੇ ਕਲਮ ਨਵੀਸ ਪ੍ਰੋਫੈਸਰ ਗਿੱਲ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇੱਕ ਸਫਲ ਪ੍ਰਧਾਨ ਵਜੋਂ ਦੱਸਦਿਆਂ ਪੇਸ਼ੀਨਗੋਈ ਕੀਤੀ ਹੈ ਕਿ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨ ਦੇ ਅਹੁਦੇ ਤੇ ਲਗਾਇਆ ਸੀ ਤਾਂ ਉਸ ਵਕਤ ਕਾਂਗਰਸ ਦੀ ਸਥਿਤੀ ਪੰਜਾਬ ਵਿੱਚ ਬਹੁਤ ਕਮਜ਼ੋਰ ਸੀ ਤੇ ਕਾਂਗਰਸ ਦੇ ਵਰਕਰ ਵੀ ਨਮੋਸ਼ੀ ਵਿੱਚ ਸਨ ਪਰ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਬਣੇ ਤਾਂ ਉਹਨਾਂ ਨੇ ਆਮ ਘਰਾਂ ਦੇ ਵਰਕਰਾਂ ਨੂੰ ਨੁਮਾਇੰਦਗੀਆਂ ਦੇ ਕੇ ਕਾਂਗਰਸ ਪਾਰਟੀ ਨੂੰ ਮਜਬੂਤ ਕੀਤਾ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਕਾਂਗਰਸ ਪਾਰਟੀ ਦੇ ਬੁਲਾਰੇ, ਸਮਾਜ ਦੇ ਚਿੰਤਕ ਤੇ ਕਲਮ ਨਵੀਸ ਪ੍ਰੋਫੈਸਰ ਗਿੱਲ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇੱਕ ਸਫਲ ਪ੍ਰਧਾਨ ਵਜੋਂ ਦੱਸਦਿਆਂ ਪੇਸ਼ੀਨਗੋਈ ਕੀਤੀ ਹੈ ਕਿ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨ ਦੇ ਅਹੁਦੇ ਤੇ ਲਗਾਇਆ ਸੀ ਤਾਂ ਉਸ ਵਕਤ ਕਾਂਗਰਸ ਦੀ ਸਥਿਤੀ ਪੰਜਾਬ ਵਿੱਚ ਬਹੁਤ ਕਮਜ਼ੋਰ ਸੀ ਤੇ ਕਾਂਗਰਸ ਦੇ ਵਰਕਰ ਵੀ ਨਮੋਸ਼ੀ ਵਿੱਚ ਸਨ ਪਰ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਬਣੇ ਤਾਂ ਉਹਨਾਂ ਨੇ ਆਮ ਘਰਾਂ ਦੇ ਵਰਕਰਾਂ ਨੂੰ ਨੁਮਾਇੰਦਗੀਆਂ ਦੇ ਕੇ ਕਾਂਗਰਸ ਪਾਰਟੀ ਨੂੰ ਮਜਬੂਤ ਕੀਤਾ।
ਜਿਸ ਦਾ ਨਤੀਜਾ ਲੋਕ ਸਭਾ ਦੀਆਂ ਤੇ ਨਗਰ ਨਿਗਮ ਦੀਆਂ ਚੋਣਾਂ ਵਿੱਚ ਸਾਫ ਦੇਖਣ ਨੂੰ ਮਿਲਦਾ ਹੈ। ਰਾਜਾ ਵੜਿੰਗ ਪੰਜਾਬ ਵਿੱਚ ਇੱਕ ਅਜਿਹਾ ਚਿਹਰਾ ਹੈ ਜਿਹੜਾ ਕਿ ਕਿਸੇ ਵੀ ਦੂਜੀ ਪਾਰਟੀ ਦੇ ਦਬਾਅ ਹੇਠ ਨਹੀਂ ਆਉਂਦਾ ਤੇ ਪਾਰਲੀਮੈਂਟ ਵਿੱਚ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਲੰਮੇ ਹੱਥੀ ਲੈਂਦਾ ਹੈ ਤੇ ਪੰਜਾਬ ਪੱਖੀ ਗੱਲ ਕਰਦਾ ਹੈ। ਜਿਹੜੇ ਲੋਕ ਅੱਜ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ਤੇ ਟਿੱਪਣੀ ਕਰਦੇ ਹਨ, ਉਹਨਾਂ ਨੂੰ ਮੈਂ ਦੱਸ ਦੇਵਾਂ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਾਹੁਲ ਗਾਂਧੀ ਦੀ ਪੈਦਲ ਯਾਤਰਾ ਵਿੱਚ ਜਲੰਧਰ ਤੋਂ ਪਠਾਨਕੋਟ ਤੱਕ 90 ਕਿਲੋਮੀਟਰ ਤੁਰ ਕੇ ਸਾਬਿਤ ਕਰ ਦਿੱਤਾ ਸੀ ਕਿ ਇਸ ਤਰ੍ਹਾਂ ਦੇ ਨੌਜਵਾਨ ਨੇਤਾ ਹੀ ਕਾਂਗਰਸ ਲਈ ਵਰਦਾਨ ਸਾਬਿਤ ਹੋ ਸਕਦੇ ਹਨ।
Author : Malout Live