ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਮਲੋਟ ਦੀ ਮੈਨੇਜ਼ਮੈਂਟ ਕਮੇਟੀ ਅਤੇ ਜ਼ਿਲ੍ਹਾ ਕੋਆਰਡੀਨੇਟਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸ੍ਰੀ ਭਗਤ ਕਬੀਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਵੰਡੇ ਕਾਰਡ

ਸ੍ਰੀ ਭਗਤ ਕਬੀਰ ਸਾਹਿਬ ਜੀ ਦਾ 627ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਸ਼੍ਰੀ ਭਗਤ ਕਬੀਰ ਸਾਹਿਬ ਜੀ (ਨਵ-ਨਿਰਮਾਣ ਅਧੀਨ) ਕਬੀਰ ਨਗਰ (ਮਹਾਂਵੀਰ ਨਗਰ) ਵਾਰਡ ਨੰਬਰ 10 ਮਲੋਟ ਵਿਖੇ 11 ਜੂਨ 2025 ਨੂੰ ਮਨਾਇਆ ਜਾ ਰਿਹਾ ਹੈ। ਇਸ ਸ਼ੁੱਭ ਦਿਹਾੜੇ ਦੇ ਕਾਰਡ ਗ੍ਰੰਥੀ ਸਹਿਬਾਨ ਨਵਜੋਤ ਸਿੰਘ, ਸ. ਨਾਨਕ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਮੁਹੱਲਾ ਕਰਨੈਲ ਸਿੰਘ ਮਲੋਟ ਅਤੇ ਡਾ. ਸੁਖਦੇਵ ਸਿੰਘ ਗਿੱਲ ਜ਼ਿਲ੍ਹਾ ਕੋਆਰਡੀਨੇਟਰ ਸਮੂਹ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਸ੍ਰੀ ਮੁਕਤਸਰ ਸਾਹਿਬ ਵੱਲੋਂ ਵੰਡੇ ਗਏ ।

ਮਲੋਟ : ਸ੍ਰੀ ਭਗਤ ਕਬੀਰ ਸਾਹਿਬ ਜੀ ਦਾ 627ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਸ਼੍ਰੀ ਭਗਤ ਕਬੀਰ ਸਾਹਿਬ ਜੀ (ਨਵ-ਨਿਰਮਾਣ ਅਧੀਨ) ਕਬੀਰ ਨਗਰ (ਮਹਾਂਵੀਰ ਨਗਰ) ਵਾਰਡ ਨੰਬਰ 10 ਮਲੋਟ ਵਿਖੇ 11 ਜੂਨ 2025 ਨੂੰ ਮਨਾਇਆ ਜਾ ਰਿਹਾ ਹੈ। ਇਸ ਸ਼ੁੱਭ ਦਿਹਾੜੇ ਦੇ ਕਾਰਡ ਗ੍ਰੰਥੀ ਸਹਿਬਾਨ ਨਵਜੋਤ ਸਿੰਘ, ਸ. ਨਾਨਕ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਮੁਹੱਲਾ ਕਰਨੈਲ ਸਿੰਘ ਮਲੋਟ ਅਤੇ ਡਾ. ਸੁਖਦੇਵ ਸਿੰਘ ਗਿੱਲ ਜ਼ਿਲ੍ਹਾ ਕੋਆਰਡੀਨੇਟਰ ਸਮੂਹ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਸ੍ਰੀ ਮੁਕਤਸਰ ਸਾਹਿਬ ਵੱਲੋਂ ਵੰਡੇ ਗਏ ਅਤੇ ਉਨ੍ਹਾਂ ਨੇ ਕਿਹਾ ਕਿ 9 ਜੂਨ 2025 ਨੂੰ ਸਵੇਰੇ 8:00 ਵਜੇ ਨਗਰ ਕੀਰਤਨ ਵਾਲੇ ਦਿਨ ਠੀਕ ਸਮੇਂ ਸਿਰ ਸਮੂਹ ਮੈਬਰਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ।

ਉਹਨਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਵੀ ਨਗਰ ਕੀਰਤਨ ਅਤੇ ਪ੍ਰਕਾਸ਼ ਦਿਹਾੜੇ ਮੌਕੇ ਪਹੁੰਚਣ ਲਈ ਬੇਨਤੀ ਕੀਤੀ। ਇਸ ਮੌਕੇ ਬੀਬੀ ਮਨਵਿੰਦਰ ਕੌਰ ਪ੍ਰਧਾਨ ਸ਼੍ਰੀ ਸੁਖਮਨੀ ਸਾਹਿਬ ਸੁਸਾਇਟੀ ਮਲੋਟ, ਰਵਿੰਦਰ ਪਾਲ ਸਿੰਘ, ਜੋਗਿੰਦਰ ਸਿੰਘ, ਸੁਖਜਿੰਦਰ ਸਿੰਘ, ਜੱਥੇਦਾਰ ਸੁਦੇਸ਼ਪਾਲ ਸਿੰਘ ਖਾਲਸਾ, ਸੰਦੀਪ ਬਮਨੀਆ ਪ੍ਰਧਾਨ ਗੱਲਾ ਅਨਾਜ ਮੰਡੀ ਮਜ਼ਦੂਰ ਯੂਨੀਅਨ ਮਲੋਟ, ਰੋਸ਼ਨ ਲਾਲ ਬਮਨੀਆ ਪ੍ਰਧਾਨ, ਸੂਰਜ ਕੁਮਾਰ ਲੁਗਰੀਆ ਸੈਕੇਟਰੀ ਅਤੇ ਹਰਦੀਪ ਸਿੰਘ ਗਰੇਵਾਲ ਆਦਿ ਹਾਜ਼ਿਰ ਸਨ।

Author : Malout Live